Meanings of Punjabi words starting from ਰ

ਰਾਖਸ. ਰਾਖਸੀ. ਦੇਖੋ, ਰਾਕ੍ਸ਼੍‍ਸ ਅਤੇ ਰਾਕ੍ਸ਼੍‍ਸੀ. "ਰੋਹ ਹੋਈ ਮਹਮਾਈ¹ ਰਾਕਸ ਮਾਰਣੇ." (ਚੰਡੀ ੩)


ਦੇਖੋ, ਰਕਤ. "ਕਿ ਰਾਕਤ੍ਰ ਭਿੱਗੇ." (ਪਾਰਸਾਵ) ਰਕ੍ਤ (ਲਹੂ) ਵਿੱਚ ਭਿੱਜੇ.


ਸੰ. ਸੰਗ੍ਯਾ- ਚੰਦ੍ਰਮਾ ਨੂੰ ਰੰਜਨ ਕਰਨ ਵਾਲੀ ਉਹ ਪੂਰਣਮਾਸੀ, ਜਿਸ ਵਿੱਚ ਸੂਰਜ ਛਿਪਣ ਤੇ ਅਥਵਾ ਕੁਝ ਚਿਰ ਸੂਰਜ ਛਿਪਣ ਪਿੱਛੋਂ ਚੰਦ੍ਰਮਾ ਉਦੇ ਹੋਵੇ. ਅਥਵਾ ਏਕਮ ਤਿਥਿ ਨਾਲ ਮਿਲੀ ਹੋਈ ਪੂਰਣਮਾਸੀ.#ਜਿਸ ਪੂਰਣਮਾਸੀ ਨੂੰ ਸੂਰਜ ਛਿਪਣ ਤੋਂ ਪਹਿਲਾਂ ਚੰਦ੍ਰਮਾ ਚੜ੍ਹਦਾ ਹੈ, ਅਥਵਾ ਜੋ ਚੌਦੇਂ ਤਿਥਿ ਨਾਲ ਮਿਲੀ ਹੋਈ ਹੈ, ਉਸ ਦੀ "ਅਨੁਮਤਿ" ਸੰਗ੍ਯਾ- ਹੈ। ੨. ਪੂਰਣਮਾਸੀ ਚਾਨਣੇ ਪੱਖ ਦੀ ਪੰਦ੍ਰਵੀਂ ਤਿਥਿ। ੩. ਉਹ ਇਸਤ੍ਰੀ, ਜਿਸ ਨੂੰ ਪਹਿਲੀ ਵਾਰ ਰਿਤੁ ਆਈ ਹੈ.


ਅ਼. [راقِم] ਵਿ- ਰਕ਼ਮ (ਲਿਖਣ) ਵਾਲਾ ਲੇਖਕ.


ਰਾਕਾ (ਪੂਰਣਮਾਸੀ) ਦਾ ਪਤਿ. ਰਾਕਾਇੰਦ੍ਰ. ਚੰਦ੍ਰਮਾ. ਪੂਰਣਮਾਸੀ ਦਾ ਚੰਦ। ੨. ਕਾਵ੍ਯ ਅਨੁਸਾਰ ਮੁਗਧਾ ਨਾਇਕਾ ਦਾ ਪਤਿ.


ਅਰਾਕ ਦਾ ਘੋੜਾ. ਦੇਖੋ, ਅਰਾਕੀ। ੨. ਦੇਖੋ, ਰਾਕਾਪਤਿ.


ਰਾਕਾ- ਈਸ਼. ਦੇਖੋ, ਰਾਕਾਪਤਿ.