Meanings of Punjabi words starting from ਦ

ਦਾਗ਼ ਪੁਰ ਦਾਗ਼. ਮਹਾਨ ਕਲੰਕ. "ਸਭਾ ਕਾਲਖ ਦਾਗ਼ਾਦਾਗ." (ਧਨਾ ਮਃ ੧)


ਵਿ- ਦਾਗ਼ ਵਾਲਾ।. ੨ ਕਲੰਕਿਤ. ਦੋਸੀ। ੩. ਕਾਂਗੜੇ ਅਤੇ ਸ਼ਿਮਲੇ ਦੇ ਜਿਲੇ ਕੋਲੀਆਂ ਤੁੱਲ ਇੱਕ ਜਾਤਿ.


ਵਿ- ਚਿੰਨ੍ਹ ਸਹਿਤ. "ਦਾਗੇ ਹੋਇ ਸੁ ਰਨ ਮਹਿ ਜੂਝਹਿ, ਬਿਨੁ ਦਾਗੇ ਭਗਿਜਾਈ." (ਰਾਮ ਕਬੀਰ) ਜਿਨ੍ਹਾਂ ਦੇ ਸ਼ਰੀਰ ਤੇ ਸ਼ਸਤ੍ਰ ਦੇ ਜਖ਼ਮ ਦਾ ਚਿੰਨ੍ਹ ਹੈ ਉਹ ਭੈ ਨਹੀਂ ਕਰਦੇ, ਜਿਨ੍ਹਾਂ ਨੇ ਕਦੇ ਵਾਰ ਖਾਧਾ ਨਹੀਂ ਉਹ ਨਾ ਤਜਰਬੇਕਾਰ ਨੱਠ ਜਾਂਦੇ ਹਨ.


ਸੰ. ਸੰਗ੍ਯਾ- ਗਰਮੀ. ਦਾਹ. ਜਲਨ.


ਸਿੰਧੀ. ਡਾਜੁ. ਅ਼. [جہیز] ਜਹੇਜ਼. ਸੰ. ਦਾਯ. ਉਹ ਧਨ ਆਦਿ ਪਦਾਰਥ, ਜੋ ਵਿਆਹ ਸਮੇਂ ਕੰਨ੍ਯਾ ਨੂੰ ਪਿਤਾ, ਭ੍ਰਾਤਾ ਆਦਿ ਸੰਬੰਧੀਆਂ ਵੱਲੋਂ ਮਿਲੇ. ਦਹੇਜ. Dowry. "ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁਪਾਜੋ." (ਸ੍ਰੀ ਛੰਤ ਮਃ ੪)