Meanings of Punjabi words starting from ਨ

ਵ੍ਯ- ਨਹੀਂ. ਨਿਸੇਧ ਬੋਧਕ ਸ਼ਬਦ. "ਨਾਹਨ ਗਨ ਨਾਹਨਿ ਕਛ ਬਿਦਿਆ" (ਰਾਮ ਮਃ ੯) ੨. ਸੰਗ੍ਯਾ- ਪੰਜਾਬ ਦੀ ਇੱਕ ਪਹਾੜੀ ਰਿਆਸਤ, ਜੋ ਜਿਲੇ ਅੰਬਾਲੇ ਦੇ ਨਾਲ ਲਗਦੀ ਹੈ. ਇਸ ਨੂੰ ਸਰਮੌਰ ਭੀ ਆਖਦੇ ਹਨ. ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਰਾਜਾ ਮੇਦਿਨੀਪ੍ਰਕਾਸ਼ ਦਾ ਪ੍ਰੇਮ ਵੇਖਕੇ ਕਈ ਦਿਨ ਪਾਂਵਟੇ ਤੋਂ ਆਕੇ ਵਿਰਾਜੇ ਹਨ. ਗੁਰਦ੍ਵਾਰਾ ਪਰੇਡ (parade) ਪਾਸ ਹੈ. ਰਿਆਸਤ ਵੱਲੋਂ ਧੂਪ ਦੀਪ ਲਈ ਪੰਦਰਾਂ ਰੁਪਯੇ ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਬਰਾਰਾ ਤੋਂ ਨਾਹਨ ੩੭ ਮੀਲ ਉੱਤਰ ਹੈ. ਨਾਹਨ ਨਗਰ ਸਨ ੧੬੨੧ ਵਿੱਚ ਰਾਜਾ ਕਰਮਪ੍ਰਕਾਸ਼ ਨੇ ਵਸਾਇਆ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੨੦੭ ਫੁਟ ਹੈ. ਦੇਖੋ, ਮੇਦਿਨੀਪ੍ਰਕਾਸ਼.


ਦੇਖੋ, ਨਾਹਨ ੧.


ਸੰਗ੍ਯਾ- (नृ- हृ) ਸ਼ੇਰ. ਸਿੰਘ। ੨. ਲਕੜਬਘਾ. ਵ੍ਯਾਘ੍ਰ. ਦੇਖੋ, ਸਿੰਘ। ੩. ਲੋਦੀ ਪਠਾਣਾਂ ਦੀ ਇੱਕ ਸ਼ਾਖ, ਜੋ ਵਿਸ਼ੇਸ ਕਰਕੇ ਡੇਰਾ ਗ਼ਾਜ਼ੀਖ਼ਾਂ ਵਿੱਚ ਹੈ। ੪. ਨਾਹਰਖਾਂ ਦਾ ਸੰਖੇਪ. ਦੇਖੋ, ਨਾਹਰਖ਼ਾਨ.


ਦਸ਼ਮੇਸ਼ ਦਾ ਸੈਨਾਨੀ, ਜੋ ਆਨੰਦਪੁਰ ਦੇ ਜੰਗ ਸਮੇਂ ਲੋਹਗੜ੍ਹ ਦੇ ਕਿਲੇ ਮਾਮੁਰ ਸੀ.


ਨੁਸਰਤਖ਼ਾਨ ਅਤੇ ਵਲੀਮੁੰਹਮਦਖ਼ਾਨ ਦਾ ਭਾਈ ਮਲੇਰ ਦਾ ਪਠਾਣ, ਜੋ ਸਰਹਿੰਦ ਦੇ ਸੂਬੇ ਵਜ਼ੀਰਖ਼ਾਨ ਦੇ ਹੁਕਮ ਨਾਲ ਆਨੰਦਪੁਰ ਅਤੇ ਚਮਕੌਰ ਦੇ ਜੰਗਾਂ ਵਿੱਚ ਦਸ਼ਮੇਸ਼ ਨਾਲ ਲੜਿਆ. "ਚੁ ਦੀਦਮ ਕਿ ਨਾਹਰ ਬਯਾਮਦ ਬਜੰਗ." (ਜਫਰ)


ਸੰਗ੍ਯਾ- ਸ਼ੇਰ ਦੇ ਨੌਹ ਜੇਹਾ ਹਥਿਆਰ. ਬਾਘਨਖਾ. ਇਹ ਕਮਰ ਵਿੱਚ ਪੇਟੀ ਨਾਲ ਰੱਖੀਦਾ ਹੈ. ਜਦ ਵੈਰੀ ਨਾਲ ਮੁਠਭੇੜ ਹੋਵੇ ਤਦ ਵਰਤੀਦਾ ਹੈ. ਦੇਖੋ, ਸਸਤ੍ਰ.