Meanings of Punjabi words starting from ਬ

ਸੰਗ੍ਯਾ- ਵਿਦੀਰ੍‍ਣ ਕਰਨ ਦਾ ਸੰਦ. ਵਡਾ ਹਥੌੜਾ, ਜਿਸ ਨਾਲ ਪੱਥਰ ਆਦਿ ਤੋੜੀਦਾ ਅਤੇ ਲੋਹਾ ਘੜੀਦਾ ਹੈ. ਦੇਖੋ, ਵਦਾਣ, ਵਾਦਾਣ ਅਤੇ ਵਿਦਾਣ.


ਖ਼ਾ. ਸੰਗ੍ਯਾ- ਛੋਲੇ. ਚਣੇ. "ਪੀਲੂ ਦਾਖ, ਬਦਾਮ ਚਨੇ ਕੋ." (ਪੰਪ੍ਰ) ੨. ਸੰ. ਅਤੇ ਫ਼ਾ. [بدام] ਬਾਦਾਮ.¹ ਇੱਕ ਪ੍ਰਸਿੱਧ ਮੇਵਾ. Almond. L. Prunus Amygdalus. "ਦਾਖ ਬਦਾਮ ਗਿਰੂ ਪਿਸਤਾ." (ਨਾਪ੍ਰ) ਬਦਾਮ ਦੀ ਤਸੀਰ ਗਰਮ ਤਰ ਹੈ. ਦਿਮਾਗ ਦੀ ਪੁਸ੍ਟੀ ਲਈ ਇਸ ਦਾ ਵਰਤਣਾ ਗੁਣਕਾਰੀ ਹੈ. ਇਸ ਦਾ ਤੇਲ (ਬਦਾਮ ਰੋਗਨ) ਸਿਰ ਦੀ ਖ਼ੁਸ਼ਕੀ ਦੂਰ ਕਰਨ ਅਤੇ ਅੰਤੜੀ ਤੋਂ ਮਲ ਖਾਰਿਜ ਕਰਨ ਲਈ ਵੈਦ ਵਰਤਦੇ ਹਨ.


ਫ਼ਾ. [بدامچہ] ਬਾਦਾਮਚਹ. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਬਾਦਾਮ ਦੀ ਸ਼ਕਲ ਦੀ ਹੁੰਦੀ ਹੈ. "ਗਨ ਬਦਾਮਚੇ ਆਦਿ ਘਨੇ." (ਗੁਪ੍ਰਸੂ)


ਬਾਦਾਮ ਰੋਗ਼ਨ. ਬਾਦਾਮ ਦਾ ਤੇਲ. ਦੇਖੋ, ਬਦਾਮ ੨.


ਫ਼ਾ. [بداں] ਬਦ ਦਾ ਬਹੁਵਚਨ। ੨. ਬਆਂ ਦਾ ਦੂਜਾ ਰੂਪ. ਉਸ ਦੇ ਨਾਲ. ਉਸ ਨੂੰ.


ਦੇਖੋ, ਬਦ ਅਤੇ ਬਦੀ। ੨. ਬਦ (ਵਿਦ) ਕੇ. ਸ਼ਰਤ ਲਾਕੇ। ੩. ਆਖਕੇ.


ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ.


ਫ਼ਾ. [بدین] ਕ੍ਰਿ. ਵਿ- ਇਸ ਸਾਥ. ਇਸ ਨਾਲ.