Meanings of Punjabi words starting from ਭ

ਕ੍ਰਿ- ਭੰਡਣਾ. ਬਦਨਾਮ ਕਰਨਾ. ਨਿੰਦਣਾ. ਨਿਰਲੱਜ ਵਾਕ ਕਹਿਣਾ. ਦੇਖੋ, ਭੰਡ.


ਸੰ. ਭਾਂਡ, ਸੰਗ੍ਯਾ- ਪਾਤ੍ਰ. ਬਰਤਨ. "ਧਨੁ ਭਾਂਡਾ, ਧਨੁ ਮਸੁ." (ਮਃ ੧. ਵਾਰ ਮਲਾ) ਧਨ੍ਯ ਹੈ ਪਾਤ੍ਰ (ਦਵਾਤ) ਧਨ੍ਯ ਹੈ ਮਸਿ (ਰੌਸ਼ਨਾਈ). ੨. ਭਾਵ- ਅੰਤਹਕਰਣ. "ਜਿਨ ਕਉ ਭਾਂਡੈ ਭਾਉ, ਤਿਨਾ ਸਵਾਰਸੀ." (ਸੂਹੀ ਮਃ ੧) ੩. ਸੰਚਾ. ਉਹ ਪਾਤ੍ਰ. ਜਿਸ ਵਿੱਚ ਢਲੀ ਹੋਈ ਧਾਤੁ ਪਾਈਏ. "ਭਾਂਡਾ ਭਾਉ, ਅਮ੍ਰਿਤੁ ਤਿਤੁ ਢਾਲਿ." (ਜਪੁ) ੪. ਉਪਦੇਸ਼ ਦਾ ਪਾਤ੍ਰ. ਉੱਤਮ ਅਧਿਕਾਰੀ। ੫. ਵਿ- ਭੰਡਿਆ. ਨਿੰਦਿਤ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ਘ੍ਰਿਤ ਅਤੇ ਪੱਟ (ਰੇਸ਼ਮ) ਨੂੰ ਕੋਈ ਭਿੱਟੜ ਨਹੀਂ ਆਖਦਾ.


ਸੰ. ਸੰਗ੍ਯਾ- ਸੌਦਾਗਰੀ ਦਾ ਮਾਲ ਰੱਖਣ ਦਾ ਮਕਾਨ. ਦੇਖੋ, ਭਾਂਡਸਾਲ। ੨. ਰਸੋਈ ਦਾ ਅਸਥਾਨ. ਲੰਗਰ. ਪਾਕਸ਼ਾਲਾ.


ਭਾਂਡੇ (ਪਾਤ੍ਰ) ਵਿੱਚ. ਕਚੈ ਭਾਡੈ ਰਖੀਐ ਕਿਚਰੁ ਤਾਈ ਨੀਰ?" (ਸ. ਫਰੀਦ) ੨. ਭੰਡਣ ਕਰਦਾ ਹੈ. ਬਦਨਾਮ ਕਰਦਾ ਹੈ.


ਸੰਗ੍ਯਾ- ਪ੍ਰਕਾਰ. ਰੀਤਿ.


ਦੇਖੋ, ਭਾਦਰਾ.