Meanings of Punjabi words starting from ਅ

ਸੰ. ਅਗਿਨ. ਸੰਗ੍ਯਾ- ਅੱਗ. ਆਗ. ਆਤਿਸ਼. "ਘਰਿ ਘਰਿ ਏਹਾ ਅਗਿ." (ਸ. ਫਰੀਦ) ੨. ਦੇਖੋ, ਅਗ੍ਯ.


ਦੇਖੋ, ਅਗ੍ਯਾਤ.


ਕਾਵ੍ਯ ਅਨੁਸਾਰ ਮੁਗਧਾ ਨਾਇਕਾ ਦਾ ਇੱਕ ਭੇਦ, ਜਿਸ ਨੂੰ ਆਪਣੇ ਜੋਬਨ (ਯੌਵਨ) ਆਏ ਦਾ ਗ੍ਯਾਨ ਨਾ ਹੋਵੇ.


ਸੰ. अज्ञान- ਅਗ੍ਯਾਨ. ਸੰਗ੍ਯਾ- ਨਾ ਜਾਣਨ ਦੀ ਦਸ਼ਾ. ਮੂਰਖਤਾ. ਅਨਜਾਨਪੁਣਾ. ਅਵਿਦ੍ਯਾ. "ਗਿਆਨ ਅੰਜਨ ਗੁਰੁ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ਦੇਖੋ, ਗ੍ਯਾਨ.; ਦੇਖੋ, ਅਗਿਆਨ. ਪੰਜਾਬੀ ਵਿੱਚ ਇਹ ਸ਼ਬਦ ਬਹੁਤ ਕਰਕੇ "ਅਗਿਆਨ" ਲਿਖਿਆ ਜਾਂਦਾ ਹੈ, ਅਰ ਅਗ੍ਯਾਨ ਭੀ ਵਰਤੀਦਾ ਹੈ. ਛੰਦਰਚਨਾ ਵਿੱਚ ਮਾਤ੍ਰਾ ਅਤੇ ਗਣ ਦੀ ਗਿਣਤੀ ਸਹੀ ਰੱਖਣ ਲਈ ਅਗ੍ਯਾਨ ਹੀ ਠੀਕ ਹੈ.


ਪ੍ਰਾ. ਅਗ੍ਯਾਨੀ. "ਗਰਬੇਣ ਅਗ੍ਯਾਨਣੋ." (ਗਾਥਾ) ੨. ਅਗ੍ਯਾਨ ਕਰਕੇ. ਅਗ੍ਯਾਨ ਦ੍ਵਾਰਾ.


ਸੰ. अज्ञानता. ਸੰਗ੍ਯਾ- ਮੂਰਖਤਾ. ਨਾਦਾਨੀ. ਬੇਸਮਝੀ. "ਗੁਰੁ ਕਾਟੀ ਅਗਿਆਨਤਾ." (ਆਸਾ ਮਃ ੫)


ਅਗ੍ਯਾਨਾਤ. ਅਗ੍ਯਾਨ ਕਰਕੇ. ਅਵਿਦ੍ਯਾ ਤੋਂ. "ਤੁਮ ਕਾਹੇ ਬਿਸਾਰਿਓ ਅਗਿਆਨਥ." (ਮਾਰੂ ਮਃ ੫) ੨. ਸੰਗ੍ਯਾ- ਅਗ੍ਯਾਨਪਨ. ਅਗ੍ਯਾਨਤ੍ਵ.