Meanings of Punjabi words starting from ਜ

ਸੰ. ਸੰਗ੍ਯਾ- ਜਲ ਤੋਂ ਪੈਦਾ ਹੋਣ ਵਾਲਾ ਕਮਲ. ਜਲਜ.


ਦੇਖੋ, ਪਾਣੀਲਾਗ.


ਸੰ. ਜਲ ਆਲਯ. ਸੰਗ੍ਯਾ- ਸਮੁੰਦਰ, ਜੋ ਜਲ ਦਾ ਆਲਯ (ਘਰ) ਹੈ. "ਜਲਪਤਿ ਜਲਲੈ ਨਦੀਪਤਿ." (ਸਨਾਮਾ)


ਅ਼. [جلوہ] ਸੰਗ੍ਯਾ- ਪ੍ਰਭਾ. ਚਮਕ. ਪ੍ਰਕਾਸ਼. "ਜਲਵਾ ਸਰਵ ਸਰੀਰਨ ਜੋਊ." (ਨਾਪ੍ਰ) ੨. ਸ਼ੋਭਾ. ਆਭਾ। ੩. ਪ੍ਰਗਟ ਹੋਣ ਦੀ ਕ੍ਰਿਯਾ। ੫. ਦਰਸ਼ਨ ਦੇਣਾ.


ਫ਼ਾ. [جلوہگر] ਵਿ- ਦਰਸ਼ਨ ਦੇਣ ਵਾਲਾ। ੨. ਦੀਦਾਰੀ। ੩. ਸ਼ੋਭਾਵਾਲਾ। ੪. ਪ੍ਰਕਾਸ਼ਮਾਨ.