Meanings of Punjabi words starting from ਨ

ਕ੍ਰਿ. ਵਿ- ਨਤਰੁ. ਨਹੀਂ ਤਾਂ. "ਨਾਹਿਤ ਪਾਹੀ ਪਾਹਿ." (ਵਾਰ ਮਾਝ ਮਃ ੧)


ਦੇਖੋ, ਨਾਹਨ ੧. "ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ." (ਜੈਥ ਮਃ ੯)


ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ.


ਸੰਗ੍ਯਾ- ਨਾਥ. ਸ੍ਵਾਮੀ. "ਹਰਿ ਜੀਉ ਨਾਹੁ ਮਿਲਿਆ." (ਰਾਮ ਰੁਤੀ ਮਃ ੫)


ਸੰ. ਸੰਗ੍ਯਾ- ਨ- ਅਕ. ਨਹੀਂ ਹੈ ਅਕ (ਦੁੱਖ) ਜਿਸ ਵਿੱਚ, ਸ੍ਵਰਗ। ੨. ਆਕਾਸ਼। ੩. ਸੰ. ਨਾਸਿਕਾ. ਨੱਕ. "ਨਾਕਹਿ ਬਿਨਾ, ਨਾ ਸੋਹੈ ਬਤੀਸਲਖਣਾ." (ਭੈਰ ਨਾਮਦੇਵ) ੪. ਸੰ. ਨਕ੍ਰ. ਨਾਕੂ. "ਨਾਕਹਿ ਤੇ ਪ੍ਰਭੁ ਰਾਖਲਯੋ ਹੈ." (ਕ੍ਰਿਸਨਾਵ) ਗਜ ਨੂੰ ਨਾਕੂ ਤੋਂ ਬਚਾ ਲਿਆ। ੫. ਫ਼ਾ. [ناک] ਨਾਕ. ਪ੍ਰਤ੍ਯ. ਭਰਿਆ ਹੋਇਆ. ਪੂਰਣ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ ਖ਼ੌਫ਼ਨਾਕ, ਗਮਨਾਕ ਆਦਿ.


ਫ਼ਾ. [ناکس] ਵਿ- ਕਸ (ਮਨੁੱਖ) ਪਦਵੀ ਤੋਂ ਡਿਗਿਆ ਹੋਇਆ। ੨. ਕਾਇਰ. ਭੀਰੁ। ੩. ਅ਼. ਨਾਕਿਸ. ਕਮੀਨਾ। ੪. ਸ਼ਰਮ ਅਥਵਾ ਸ਼ੋਕ ਨਾਲ ਸਿਰ ਝੁਕਾਏ ਹੋਏ। ੫. ਦਖੋ, ਨਾਕਿਸ.


ਨਾਕਸ੍ਵਰ. ਨਾਕਦਮ. ਨੱਕਜਿੰਦ. "ਆਵਤ ਜਾਤ ਨਾਕਸਰ ਹੋਈ." (ਗੌਡ ਕਬੀਰ)


ਅ਼. [ناکہ] ਸੰਗ੍ਯਾ- ਊਟਨੀ. ਸ਼ੁਤਰ ਦੀ ਮਦੀਨ. ਉਸ੍ਟ੍ਰੀ.


ਨਾਕ (ਆਕਾਸ਼) ਵਿੱਚ ਵਿਚਰਨ ਵਾਲਾ ਦੇਵਤਾ। ੨. ਸੂਰਜ। ੩. ਪੰਛੀ.