Meanings of Punjabi words starting from ਜ

ਜਲ ਦਾ ਬਹੁ ਵਚਨ. "ਆਨ ਜਲਾ ਸਿਉ ਕਾਜੁ ਨ ਕਛੂਐ." (ਕਲਿ ਅਃ ਮਃ ੫) ੨. ਦੇਖੋ, ਜਲਾਉਣਾ। ੩. ਜ੍ਵਾਲਾ. ਅਗਨਿ ਦੀ ਲਾਟ. "ਜੈਸੇ ਮੈਲ ਨ ਲਾਗੈ ਜਲਾ." (ਸੁਖਮਨੀ)


ਕ੍ਰਿ- ਜ੍ਵਲਨ. ਮਚਾਉਣਾ. ਦਗਧ ਕਰਨਾ.


ਸੰ. ਜਲਾਸ਼੍ਰਯ. ਸੰਗ੍ਯਾ- ਸਮੁੰਦਰ. "ਨਮਸਤੰ ਜਲਾਸਰੇ." (ਜਾਪੁ) ਸਮੁਦ੍ਰਰੂਪ ਕਰਤਾਰ ਨੂੰ ਨਮਸਤੇ। ੨. ਵਿ- ਜਲ ਦਾ ਆਧਾਰ.


ਵਿ- ਜਲ ਦੇ ਆਸ਼੍ਰਯ (ਆਧਾਰ) ਰਹਿਣ ਵਾਲਾ. ਕੇਵਲ ਪਾਣੀ ਪੀਕੇ ਗੁਜ਼ਾਰਾ ਕਰਨ ਵਾਲਾ. ਦੇਖੋ, ਜਵੀ ੨.


ਸੰ. जलाञ्चल ਜਲਾਂਚਲ. ਸੰਗ੍ਯਾ- ਪਾਣੀ ਦਾ ਝਰਣਾ. ਚਸ਼ਮਾ। ੨. ਨਾਲਾ. ਵਾਹਾ। ੩. ਫ਼ਾ. [جلاجل] ਜਲਾਜਿਲ. ਘੋੜੇ ਦੀ ਗਰਦਨ ਨੂੰ ਬੰਨ੍ਹੀ ਹੋਈ ਘੁੰਗਰੂਆਂ ਦੀ ਮਾਲਾ। ੪. ਘੰਟੀਦਾਰ ਢੋਲ ਅਥਵਾ ਤੰਬੂਰ. "ਨੰਦੀ ਹਰ ਚੜ੍ਹੇ ਚਹੁੰ ਦਿਸ ਜਲਾਜਲ ਬਾਜਹੀਂ." (ਸਲੋਹ)


ਦੇਖੋ, ਜੱਲਾਦ. "ਹੁਕਮ ਜਲਾਦਨ ਤਬੈ ਉਚਾਰਾ." (ਗੁਪ੍ਰਸੂ) ੨. ਸੰ. ਜਲਾਹਾਰੀ.


ਅ਼. [جّلاد] ਸੰਗ੍ਯਾ- ਜਿਲਦ (ਖੱਲ) ਉਤਾਰਨ ਵਾਲਾ. ਕੋਰੜੇ ਮਾਰਨ ਵਾਲਾ। ੨. ਵਧ (ਕਤਲ) ਕਰਨ ਵਾਲਾ. ਪ੍ਰਾਣਦੰਡ ਦੇਣ ਵਾਲਾ.