Meanings of Punjabi words starting from ਧ

ਹਿੰ. ਵ੍ਯ- ਧੌਂ. ਧੌਂ. ਨਾ ਜਾਣੀਏ. ਕੌਣ ਜਾਣੇ. "ਤੁਮਰੀ ਧਉ ਕਹਾ ਗਤਿ ਹ੍ਵੈ ਹੈ." (ਕ੍ਰਿਸ਼ਨਾਵ) ੨. ਯਾ. ਅਥਵਾ. ਜਾਂ। ੩. ਕ੍ਯਾ. ਕੀ। ੪. ਪ੍ਰਤ੍ਯ- ਤੋਂ. ਸੇ. "ਭਰਮ ਅੰਧੇਰ ਮੋਹਿਓ ਕਤ ਧਁਉ?" (ਸਵੈਯੇ ਸ੍ਰੀ ਮੁਖਵਾਕ ਮਃ ੫) ਭ੍ਰਮ ਰੂਪ ਹਨੇਰੇ ਨਾਲ ਕਿਥੋਂ ਗੁਮਰਾਹ ਹੋਗਿਆ?