Meanings of Punjabi words starting from ਫ

ਦੇਖੋ, ਫੁਹਸ਼.


ਦੇਖੋ, ਫਹਾ ਅਤੇ ਫੋਆ.


ਵਿ- ਅਸਾਰ. ਫੋਗ. ਫ਼ੁਜਲਾ. "ਬਿਨ ਹਰਿ ਸਿਮਰਨ ਫੋਕ." (ਧਨਾ ਮਃ ੫) ੨. ਸੰਗ੍ਯਾ- ਉਹ ਵਸਤੁ ਜਿਸ ਵਿੱਚੋਂ ਸਾਰ ਕੱਢਿਆ ਗਿਆ ਹੈ. ਫੋਕੜ। ੩. ਤੀਰ ਦੀ ਬਾਗੜ. ਵਾਣ ਦਾ ਉਹ ਦੁਮੂਹਾਂ ਭਾਗ, ਜੋ ਚਿੱਲੇ ਵਿੱਚ ਜੋੜਿਆ ਜਾਂਦਾ ਹੈ. "ਬਾਨ ਹਨੇ ਸਬ ਫੋਕਨ ਲੌ ਗਡਗੇ ਤਨ ਮੇ." (ਕ੍ਰਿਸਨਾਵ)


ਵਿ- ਸਾਰ ਰਹਿਤ. ਥੋਥਾ. ਨਿਃ ਸਾਰ. "ਸਭ ਫੋਕਟ ਨਿਹਚਉ ਕਰਮੰ." (ਵਾਰ ਆਸਾ) "ਫੋਕਟ ਕਰਮ ਕਰਹਿ ਅਗਿਆਨੀ." (ਮਾਰੂ ਮਃ ੫)