Meanings of Punjabi words starting from ਵ

ਫ਼ਾ. [واحِدپرست] ਵਿ- ਇੱਕ ਦਾ ਉਪਾਸਕ। ੨. ਸੰਗ੍ਯਾ- ਸ਼੍ਰੀ ਨਾਨਕਦੇਵ ਦਾ ਸਿੱਖ.


ਫੌਜ. ਸੈਨਾ. ਦੇਖੋ, ਬਾਹਿਨੀ.


ਫ਼ਾ. [واہِیات] ਇਹ ਵਾਹੀ ਦਾ ਬਹੁਵਚਨ ਹੈ. ਵਾਹੀ (ਕਮਜ਼ੋਰ) ਬਾਤਾਂ. ਨਿਕੰਮੀਆਂ ਬਾਤਾਂ। ੨. ਨਕਾਰੀਆਂ ਚੀਜਾਂ.


ਸੰਗ੍ਯਾ- ਖੇਤ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੨. ਕਾਸ਼ਤਕਾਰੀ (agriculture) ੩. ਸਰਵ- ਵਹੀ. ਓਹੀ। ੪. ਉਸੇ ਨੂੰ. ਵਾਂਹੀਂ. "ਵਾਵਾ ਵਾਹੀ ਜਾਨੀਐ." (ਗਉ ਬਾਵਨ ਕਬੀਰ) ੫. ਅ਼. [واہی] ਵਿ- ਕਮਜ਼ੋਰ। ੬. ਸੁਸਤ. ੭. ਪਾੱਟਿਆ ਹੋਇਆ। ੮. ਨਿਕੰਮਾ। ੯. ਸਿੰਧੀ. ਸੰਗ੍ਯਾ- ਚੌਕੀਦਾਰ. ਪਹਿਰੂ.


ਦੇਖੋ, ਵਾਹ। ੨. ਵਾਹਗੁਰੂ ਮੰਤ੍ਰ ਦਾ ਸੰਖੇਪ. "ਵਾਹੁ ਵਾਹੁ ਗੁਰਮੁਖ ਸਦਾ ਕਰਹਿ. (ਮਃ ੩. ਵਾਰ ਗੂਜ ੧) ੩. ਕਰਤਾਰ. ਪਾਰਬ੍ਰਹਮ. "ਵਾਹੁ ਵਾਹੁ ਵੇ ਪਰਵਾਹੁ ਹੈ." (ਮਃ ੩. ਵਾਰ ਗੂਜ ੧) ਸ਼੍ਰੀ ਗੁਰੂ ਅਮਰਦੇਵ ਨੇ ਖਾਸ ਕਰਕੇ ਕਰਤਾਰ ਦੀ ਮਹਿਮਾ ਵਾਹੁ ਵਾਹੁ ਸ਼ਬਦ ਨਾਲ ਕੀਤੀ ਹੈ. "ਗੁਰਿ ਅਮਰਦਾਸਿ ਕਰਤਾਰੁ ਕੀਅਉ ਵਸਿ ਵਾਹੁ ਵਾਹੁ ਕਰਿ ਧ੍ਯਾਇਯਉ." (ਸਵੈਯੇ ਮਃ ੪. ਕੇ) ੪. ਧਨ੍ਯ ਧਨ੍ਯ! "ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ." (ਗਉ ਅਃ ਮਃ ੧) "ਵਾਹੁ ਮੇਰੇ ਸਾਹਿਬਾ, ਵਾਹੁ" (ਸੂਹੀ ਅਃ ਮਃ ੩) ੫. ਵਾਹਾ. ਜਲ ਦਾ ਪ੍ਰਵਾਹ। ੬. ਦੇਖੋ, ਬਾਹੁ.