Meanings of Punjabi words starting from ਸ

ਵਿ- ਸਦਾ ਵਹਿਣ ਵਾਲਾ. ਸਦਾ ਗਤਿ। ੨. ਸੰਗ੍ਯਾ- ਪਵਨ। ੩. ਦੇਖੋ, ਪਵਣ ਵਾਉ.


ਦੇਖੋ, ਸਦ। ੨. ਸੁਯਸ਼ ਦਾ ਗੀਤ. "ਤੇਰਾ ਸਦੜਾ ਸੁਣੀਜੈ ਭਾਈ! ਜੇ ਕੋ ਬਹੈ ਅਲਾਇ." (ਸੂਹੀ ਮਃ ੧) ੩. ਪੁਕਾਰ. ਗੁਹਾਰ। ੪. ਸੱਦਾ. "ਸਦੜੇ ਆਏ ਤਿਨਾ ਜਾਨੀਆ." (ਵਡ ਮਃ ੧. ਅਲਾਹਣੀਆ) ੫. ਸਦ੍ਯ. ਸ਼ੀਘ੍ਰ. ਬਿਨਾ ਢਿੱਲ. "ਪਿਛਹੁ ਰਾਤੀ ਸਦੜਾ ਨਾਮ ਖਸਮ ਕਾ ਲੇਹਿ." (ਮਾਰੂ ਮਃ ੧)


ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ.


ਸੰਗ੍ਯਾ- ਨਿਮੰਤ੍ਰਣ। ੨. ਸੁਨੇਹਾ। ੩. ਪੁਕਾਰ. ਗੁਹਾਰ। ੪. ਸੱਦਣ ਵਾਲਾ. ਬੁਲਾਵਾ.


ਕ੍ਰਿ- ਕਹਾਉਣਾ. ਬੁਲਵਾਉਣਾ. ਉੱਚਾਰਣ ਕਰਾਉਣਾ। ੨. ਮੰਗਵਾਉਣਾ. "ਕਲਉ ਮਸਾਜਨੀ ਕਿਆ ਸਦਾਈਐ?" (ਵਾਰ ਸ੍ਰੀ ਮਃ ੩) ਕਲਮ ਦਵਾਤ ਕੀ ਮੰਗਵਾਉਣੀ ਹੈ.


ਸੰਗ੍ਯਾ- ਸਦਾ ਕਲ੍ਯਾਣ ਰੂਪ ਪਾਰਬ੍ਰਹਮ. ਮੰਗਲਰੂਪ ਵਾਹਗੁਰੂ. "ਮਹਾਦੇਵ ਕੋ ਕਹਿਤ ਸਦਾ ਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ)


ਦੇਖੋ, ਕਪੂਰਥਲਾ। ੨. ਇੱਕ ਨਿਰਮਲੇ ਸਾਧੂ, ਜੋ ਵਡੇ ਪੰਡਿਤ ਸੇ. ਇਹ ਕਾਸ਼ੀ ਵਿੱਚ ਬਹੁਤ ਰਹਿਆ ਕਰਦੇ. ਇਨ੍ਹਾਂ ਨੇ ਅਦ੍ਵੈਤਸਿੱਧੀ ਨਾਮਕ ਵੇਦਾਂਤ ਦੇ ਕਠਿਨ ਗ੍ਰੰਥ ਤੇ ਸੁਗਮਸਾਰ ਚੰਦ੍ਰਿਕਾ ਉੱਤਮ ਟੀਕਾ ਲਿਖਿਆ ਹੈ.


ਵਿ- ਸਦਾ ਸੁਭਾਗਣ. ਨਿੱਤ ਸੋਭਾਗ੍ਯਵਤੀ. ਜਿਸ ਨੂੰ ਕਦੇ ਵਿਧਵਾਪਨ (ਵੈਧਵ੍ਯ) ਦਾ ਦੁੱਖ ਨਹੀਂ.