Meanings of Punjabi words starting from ਹ

ਅ਼. [حوالہ] ਹ਼ਵਾਲਹ. ਸੰਗ੍ਯਾ- ਸੌਂਪਣ ਦੀ ਕ੍ਰਿਯਾ. ਸਪੁਰਦਗੀ. "ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ." (ਸੋਰ ਮਃ ੫) "ਹਰਿ ਭਗਤਾ ਹਵਾਲੈ ਹੋਤਾ." (ਰਾਮ ਮਃ ੫) ੨. ਉਦਾਹਰਣ (ਮਿਸਾਲ) ਅਤੇ ਪਤੇ ਲਈ ਇਹ ਸ਼ਬਦ ਇਸ ਲਈ ਵਰਤੀਦਾ ਹੈ ਕਿ ਆਪਣੀ ਬਾਤ ਦੀ ਸਿੱਧੀ, ਕਿਸੇ ਗ੍ਰੰਥ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ.


ਸੰਗ੍ਯਾ- ਹਵਾ ਦਾ ਬੰਦ ਹੋਣਾ. ਹੁੰਮ। ੨. ਭੜਦਾ. ਜ਼ਮੀਨ ਦੀ ਗਰਮ ਭਾਪ.