Meanings of Punjabi words starting from ਗ

ਸੰ. गातृ ਗਾਇਕ. ਗਵੈਯਾ.


ਸੰ. ਸੰਗ੍ਯਾ- ਗਾਇਨ. ਗਾਉਣਾ। ੨. ਸਤੋਤ੍ਰ. ਉਸਤਤਿ ਦਾ ਗੀਤ. "ਸੁਣ ਨਾਨਕ ਜੀਵੈ ਗਾਥ." (ਮਾਰੂ ਮਃ ੫) ੩. ਗਾਥਾ. ਕਥਾ। ੪. ਦੇਖੋ, ਗਾਥੁ.


ਸੰ. ਸੰਗ੍ਯਾ- ਗਵੈਯਾ. ਗਾਇਕ। ੨. ਕਥਾ ਕਰਨ ਵਾਲਾ.


ਸੰ. ਸੰਗ੍ਯਾ- ਸ੍‍ਤੁਤਿ. ਉਸਤਤਿ "ਗਾਥਾ ਗਾਵੰਤਿ ਨਾਨਕ." (ਗਾਥਾ) ੨. ਕਥਾ. ਪ੍ਰਕਰਣ ਕਹਾਣੀ. "ਰਾਰ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ੩. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. "ਜਾਤਿ ਪਾਤਿ ਨ ਗੋਤ੍ਰ ਗਾਥਾ." (ਅਕਾਲ) ੪. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ, ਗਾਹਾ। ੫. ਇੱਕ ਪ੍ਰਾਚੀਨ ਭਾਸਾ, ਜਿਸ ਵਿੱਚ ਸੰਸਕ੍ਰਿਤ, ਪਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. 'ਲਲਿਤ- ਵਿਸ੍ਤਰ' ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਹਸਕ੍ਰਿਤੀ ਸਲੋਕ" ਅਤੇ "ਗਾਥਾ" ਇਸੇ ਭਾਸਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ.


ਪ੍ਰਾ गत्थ ਗੱਥ. ਸੰਗ੍ਯਾ- ਪੂੰਜੀ ਮੂਲਧਨ. "ਮਹਾਰਾਜਰੋ ਗਾਥੁ ਵਾਹੂ ਸਿਉ ਲੁਭੜਿਓ." (ਟੋਡੀ ਮਃ ੫) ੨. ਦੇਖੋ, ਗਾਥ.


ਸੰ. ਗਾਧ. ਸੰਗ੍ਯਾ- ਜਲ ਦੇ ਹੇਠ ਦਾ ਥੱਲਾ। ੨. ਜਲ ਤੇਲ ਆਦਿਕ ਦੇ ਥੱਲੇ ਬੈਠੀ ਹੋਈ ਮੈਲ.


ਸੰਗ੍ਯਾ- ਗਿੱਦੜ। ੨. ਕਾਤਰ. ਕਾਇਰ. ਡਰਪੋਕ.


ਦੇਖੋ, ਗੱਦੀ. "ਗੁਰਗਾਦੀ ਕੀ ਸੇਵ ਕਰੰਤਾ." (ਗੁਪ੍ਰਸੂ)


ਸੰ. ਸੰਗ੍ਯਾ- ਜਲ ਦਾ ਥੱਲਾ. ਥਾਹ। ੨. ਅਸਥਾਨ. ਥਾਂ. ਜਗਾ। ੩. ਚਾਹ. ਪ੍ਰਾਪਤੀ ਦੀ ਇੱਛਾ. "ਨ ਆਧ ਹੈ ਨ ਗਾਧ ਹੈ ਨ ਬ੍ਯਾਧ ਕੋ ਬਿਚਾਰ ਹੈ." (ਅਕਾਲ) ੪. ਸਨਾਨ. ਗ਼ੁਸਲ.