Meanings of Punjabi words starting from ਪ

ਸੰਗ੍ਯਾ ਵਿਸਨੁ, ਜੋ ਕਮਲ ਦਾ ਸ੍ਵਾਮੀ ਹੈ. ਜਿਸ ਦੀ ਨਾਭਿ ਵਿੱਚ ਕਮਲ ਹੈ। ੨. ਕਮਲ ਦੇ ਆਕਾਰ ਦੀ ਹੈ ਨਾਭਿ ਜਿਸ ਦੀ, ਸ਼ਿਵ.


ਦੇਖੋ, ਪਦਮਿਨੀ। ੨. ਪਦਮੀ (ਹਾਥੀਂ) ਅਨੀ (ਸੈਨਾ). ਗਜਸੈਨਾ. ਹਾਥੀਆਂ ਦੀ ਫ਼ੌਜ (ਸਨਾਮਾ)


ਸੂਰਜ, ਕਮਲ ਸੂਰਜ ਨੂੰ ਦੇਖਕੇ ਖਿੜਦਾ ਹੈ। ੨. ਭੌਰਾ, ਭ੍ਰਮਰ.


ਸੰਗ੍ਯਾ ਕਮਲ ਤੋਂ ਪੈਦਾ ਹੋਣ ਵਾਲਾ ਬ੍ਰਹਮਾ. ਪਦਮਗਰਭ.


ਸੰ. ਸੰਗ੍ਯਾ- ਲਾਲ ਕਮਲ ਜੇਹੇ ਰੰਗ ਵਾਲਾ ਰਤਨ, ਮਾਣਿਕ. ਲਾਲ Ruby "ਪਦਮਰਾਗ ਕੇ ਆਸਨ ਜਹਿੰਵਾ." (ਨਾਪ੍ਰ)


ਦੇਖੋ, ਕਮਲਨੈਨ ਅਤੇ ਪਦਮਾਕ੍ਸ਼੍‍.


ਸੰ. ਸੰਗ੍ਯਾ- ਪਦਮ (ਕਮਲ) ਵਿੱਚ ਨਿਵਾਸ ਕਰਨ ਵਾਲੀ ਲਕ੍ਸ਼੍‍ਮੀ। ੨. ਕਲਕੀ ਅਵਤਾਰ ਦੀ ਇਸਤ੍ਰੀ.


ਸੰਗ੍ਯਾ- ਯੋਗਮਤ ਅਨੁਸਾਰ ਕਮਲ ਦੇ ਆਕਾਰ ਦੀ ਇੱਕ ਬੈਠਕ. ਸੱਜਾ ਪੈਰ ਖੱਬੇ ਪੱਟ ਉੱਤੇ, ਅਰ ਖੱਬਾ ਪੈਰ ਸੱਜੇ ਪੱਟ ਉੱਪਰ ਰੱਖਕੇ, ਛਾਤੀ ਦਾ ਵਲ ਕੱਢਕੇ ਸਿੱਧੇ ਬੈਠਣਾ. ਸੱਜੀ ਬਾਂਹ ਪਿੱਠ ਪਿੱਛੋਂ ਦੀ ਲਿਆਕੇ ਸੱਜੇ ਪੈਰ ਦਾ ਅਤੇ ਖੱਬੀ ਨਾਲ ਖੱਬਾ ਅੰਗੂਠਾ ਫੜਨਾ. ਠੋਡੀ ਛਾਤੀ ਨਾਲ ਲਾਕੇ ਨੇਤ੍ਰਾਂ ਦੀ ਟਕ ਨੱਕ ਦੀ ਨੋਕ ਪੁਰ ਜਮਾਉਣੀ। ੨. ਬ੍ਰਹਮਾ, ਜੋ ਕਮਲ ਪੁਰ ਆਸਣ ਲਾ ਕੇ ਬੈਠਦਾ ਹੈ। ੨. ਪਦਮਾਸਨ ਲਗਾਕੇ ਬੈਠਣ ਵਾਲਾ। ੪. ਸ਼ਿਵ। ੫. ਸੂਰਜ.


ਸੰਗ੍ਯਾ- ਉਹ ਝੀਲ, ਜਿਸ ਵਿੱਚ ਬਹੁਤ ਪਦਮ (ਕਮਲ) ਪੈਦਾ ਹੋਣ। ੨. ਹਿੰਦੀ ਦੀ ਇੱਕ ਪ੍ਰਸਿੱਧ ਕਵੀ ਜੋ ਬਾਂਦਾ (ਬੰਦੇਲਖੰਡ) ਵਿੱਚ ਸੰਮਤ ੧੮੧੦ ਵਿੱਚ ਮੋਹਨਲਾਲ ਭੱਟ ਦੇ ਘਰ ਪੈਦਾ ਹੋਇਆ. ਇਸ ਦੀ ਕਵਿਤਾ ਬਹੁਤ ਮਨੋਹਰ ਹੈ. ਇਹ ਪਹਿਲਾਂ ਬਾਂਦਾ ਦੇ ਨਵਾਬ ਪਾਸ, ਫੇਰ ਰਘੁਨਾਥ ਰਾਵ ਪੇਸ਼ਵਾ ਦੇ ਦਰਬਾਰ ਵਿੱਚ ਰਿਹਾ, ਇਸ ਪਿੱਛੋਂ ਜਯਪੁਰਪਤਿ ਮਹਾਰਾਜਾ ਪ੍ਰਤਾਪ ਸਿੰਘ ਅਤੇ ਉਸ ਦੇ ਪੁਤ੍ਰ ਜਗਤ ਸਿੰਘ ਪਾਸ ਰਿਹਾ. ਇਸੇ ਥਾਂ "ਜਗਦਵਿਨੋਦ" ਗ੍ਰੰਥ ਬਣਾਇਆ, ਜਿਸ ਦਾ ਕਵੀਆਂ ਵਿੱਚ ਵਡਾ ਆਦਰ ਹੈ. ਵ੍ਰਿੱਧ ਅਵਸਥਾ ਵਿੱਚ ਪਦਮਾਕਰ ਨੇ ਕਾਨਪੁਰ ਗੰਗਾਸੇਵਨ ਕੀਤਾ ਪਰ "ਗੰਗਾਲਹਿਰੀ" ਨਾਮਕ ਸਤੋਤ੍ਰ ਰਚਿਆ, ਜਿਸ ਦਾ ਇੱਕ ਕਬਿੱਤ ਇਹ ਹੈ-#ਲੋਚਨ ਅਸਮ ਅੰਗ ਭਸਮ ਚਿਤਾ ਕੀ ਲਾਯ#ਤੀਨ ਲੋਕ ਨਾਯਕ ਸੁ ਕੈਸੇਕੈ ਠਹਰਤੌ?#ਕਹੈ ਪਦਮਾਕਰ ਵਿਲੋਕ ਇਮ ਢੰਗ ਜਾਂਕੇ#ਵੇਦਹੂੰ ਪੁਰਾਨ ਗਾਨ ਕੈਸੇ ਅਨੁਸਰਤੌ?#ਬਾਂਧੈ ਜਟਾਜੂਟ ਬੈਠ ਪਰਬਤਕੂਟ ਪਰ#ਮਹਾ ਕਾਲਕੂਟ ਕਹੋ ਕੈਸੇ ਕੰਠ ਕਰਤੌ?#ਪੀਐ ਨਿਤ ਭੰਗੈਂ ਰਹੈ ਪ੍ਰੇਤਨ ਕੇ ਸੰਗੈਂ#ਐਸੋ ਪੂਛਤੋ ਕੋ ਨੰਗੈਂ ਜੌ ਨ ਗੰਗੈਂ ਸੀਸ ਧਰਤੌ?#ਪਦਮਾਕਰ ਦਾ ਦੇਹਾਂਤ ਸੰਮਤ ੧੮੯੦ ਵਿੱਚ ਹੋਇਆ.