Meanings of Punjabi words starting from ਬ

ਸੰ. ਵਰ੍‍ਧ੍ਰਮ. ਸੰਗ੍ਯਾ- ਲਹੂ ਦੇ ਵਿਕਾਰ ਦ੍ਵਾਰਾ ਚੱਡੇ ਵਿੱਚ ਹੋਈ ਗਿਲਟੀ ਦੀ ਸੋਜ. ਚੱਡੇ ਦਾ ਫੋੜਾ। ੨. ਸੰ. बध. ਧਾ- ਬੰਨ੍ਹਣਾ, ਹਿੰਸਾ ਕਰਨਾ, ਮਾਰਨਾ, ਵੈਰ ਕਰਨਾ, ਅਨਾਦਰ ਕਰਨਾ। ੩. ਸੰਗ੍ਯਾ- ਵੈਰ ਕਰਨਾ, ਅਨਾਦਰ ਕਰਨਾ। ੩. ਸੰਗ੍ਯਾ- ਹਤ੍ਯਾ. ਪ੍ਰਾਣ ਲੈਣ ਦੀ ਕ੍ਰਿਯਾ, "ਜੀਅ ਬਧਹੁ ਸੁਧਰਮ ਕਰਿ ਥਾਪਹੁ." (ਮਾਰੂ ਕਬੀਰ) ੪. ਸੰ. ਬੱਧ. ਵਿ- ਬੰਨ੍ਹਿਆ ਹੋਇਆ. "ਕਰਮਬਧ ਤੁਮ ਜੀਉ ਕਹਤ ਹੋ." (ਗੌਂਡ ਕਬੀਰ)


ਵਿ- ਅਧਿਕ. ਵਾਧੂ. ਜਾਦਾ. ਵੱਧ। ੨. ਸੰ. ਬੱਧ बद्घ. ਬੰਨ੍ਹਿਆ ਹੋਇਆ. ਬੰਧਨ ਵਿੱਚ ਪਿਆ। ੩. ਸੰ. ਬਧ੍ਯ. ਮਾਰਨ ਯੋਗ੍ਯ. "ਬਧੇ ਬੱਧ" (ਚੰਡੀ ੨) ੪. ਸੰ. ਵਧ. ਸੰਗ੍ਯਾ- ਵਿਸ. ਜ਼ਹਿਰ. "ਬੱਧ ਨਾਸਨੀ ਬੀਰਹਾ." (ਸਨਾਮਾ)


ਵਿ- ਵਧ (ਹਤ੍ਯਾ) ਕਰਨ ਵਾਲਾ. ਹਿੰਸਕ। ੨. ਸੰਗ੍ਯਾ- ਫੰਧਕ. ਸ਼ਿਕਾਰੀ। ੩. ਸੰ. बद्घक- ਬੱਧਕ. ਕੈਦੀ. ਬੰਧੂਆ, "ਤ੍ਰੈਗੁਣ ਬਧਕ ਮੁਕਤਿ ਨਿਰਾਰੀ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਬਧ (ਵਧ) ਕਰਣ ਵਾਲੀ, ਸੈਨਾ (ਸਨਾਮਾ)


ਕ੍ਰਿ- ਬਧ ਕਰਨਾ. ਮਾਰਨਾ. ਹਿੰਸਾ ਕਰਨੀ। ੨. ਵਰ੍‍ਧਨ. ਵ੍ਰਿੱਧਿ ਨੂੰ ਪ੍ਰਾਪਤ ਹੋਣਾ. ਵਧਣਾ। ੩. ਸੰਗ੍ਯਾ- ਮਿੱਟੀ ਦਾ ਵਡਾ ਬਰਤਨ. ਤੌਲਾ. ਸੰ- ਵਾਰ੍‍ਧਨੀ. ਸਿੰਧੀ- ਬਦਨੋ.


ਬੰਧਨ (ਰੱਸੀ) ਨਾਲ. "ਪ੍ਰੇਮ ਬਧਨਿ ਤੁਮ ਬਾਧੇ." (ਸੋਰ ਰਵਿਦਾਸ)


ਸੰ. ਵਿ- ਕਮਰ ਬੰਨ੍ਹਕੇ ਤਿਆਰ ਹੋਇਆ ਹੋਇਆ.