Meanings of Punjabi words starting from ਸ

ਸੰਗ੍ਯਾ- ਨਿਤ੍ਯਾਨੰਦ. ਆਤਮਾਨੰਦ. "ਸਦਾਸੁਖੁ ਸਾਚੈ ਸਬਦਿ ਵੀਚਾਰੀ." (ਵਡ ਮਃ ੩)


ਅ਼. [صداقت] ਸਿਦਕ਼ (ਸਚਾਈ) ਦਾ ਭਾਵ. ਸੱਚਾ ਹੋਣਾ.


ਚੰਦੂ ਦੀ ਪੁਤ੍ਰੀ ਸਦਾ ਕੁਁਵਰਿ, ਜਿਸ ਦਾ ਸੰਬੰਧ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋਣਾ ਠਹਿਰਿਆ ਸੀ, ਪਰ ਦਿੱਲੀ ਦੀ ਸੰਗਤਿ ਦੀ ਬੇਨਤੀ ਮੰਨਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਭਿਮਾਨੀ ਦਾ ਸਾਕ ਲੈਣੋ ਨਾਂਹ ਕਰ ਦਿੱਤੀ। ੨. ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਅਤੇ ਮਹਾਰਾਣੀ ਮਤਾਬ ਕੌਰ ਦੀ ਮਾਤਾ. ਇਹ ਕਨ੍ਹਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਬਿਧਵਾ ਸੀ. ਪਤੀ ਦੇ ਗੁਜ਼ਰ ਜਾਣ ਤੇ ਆਪਣੀ ਮਿਸਲ ਦੀ ਆਗੂ ਬਣੀ ਅਤੇ ਆਪਣੇ ਬਾਹੂਬਲ ਅਰ ਸਿਆਣਪ ਨਾਲ ਬਹੁਤ ਨਾਮ ਪਾਇਆ. ਇਹ ਮੁੱਦਤ ਤੱਕ ਆਪਣੀ ਮਿਸਲ ਦੀ ਤਾਕਤ ਮਹਾਰਾਜ ਰਣਜੀਤ ਸਿੰਘ ਦੀ ਸਹਾਇਤਾ ਵਿੱਚ ਵਰਤਦੀ ਰਹੀ. ਪਰ ਸਨ ੧੮੨੧ ਵਿੱਚ ਆਪਣੇ ਜਵਾਈ ਨਾਲ ਅਣਬਣ ਹੋ ਗਈ ਅਤੇ ਅੰਤ ਆਪਣਾ ਇਲਾਕਾ ਹੀ ਖੁਹਾ ਬੈਠੀ. ਇਸ ਦੀ ਪੁਤ੍ਰੀ ਮਤਾਬ ਕੌਰ ਮਹਾਰਾਜਾ ਸ਼ੇਰ ਸਿੰਘ ਦੀ ਮਾਤਾ ਸੀ। ੩. ਰਾਜਾ ਹਮੀਰ ਸਿੰਘ ਨਾਭਾਪਤਿ ਦੀ ਸੁਪੁਤ੍ਰੀ, ਜਿਸਦੀ ਸ਼ਾਦੀ ਸਰਦਾਰ ਜੈ ਸਿੰਘ ਰਈਸ ਬਟਾਲਾ ਨਾਲ ਹੋਈ.


ਸੰ. ਸੰਗ੍ਯਾ- ਪੌਣ. ਹਵਾ.


ਸੰਗ੍ਯਾ- ਬਾਰਾਂ ਮਹੀਨੇ ਖਿੜਨ ਵਾਲਾ ਗੁਲਾਬ। ੨. ਖ਼ਾਂ. ਕਿੱਕਰ. ਬਬੂਲ.


ਸੰਗ੍ਯਾ- ਉੱਤਮ ਕ੍ਰਿਯਾ. ਨੇਕ ਚਲਨ. ਭਲਾ ਬਿਉਹਾਰ.


ਵਿ- ਚੰਗੇ ਆਚਾਰ ਵਾਲਾ. ਨੇਕ- ਚਲਨ.


ਸੰਗ੍ਯਾ- ਸਦਾ ਕ੍ਸ਼ੇਮ ਕਰਤਾ, ਧਨ੍ਵੰਤਰਿ. ਪ੍ਰਸਿੱਧ ਵੈਦ, ਜੋ ਪੁਰਾਣਾਂ ਅਨੁਸਾਰ ਸਮੁੰਦਰ ਰਿੜਕਨ ਤੋਂ ਨਿਕਲਿਆ ਸੀ. "ਰੋਗਿਨ ਜਾਨ੍ਯੋ ਸਦਾਛਮ ਹੈ." (ਕ੍ਰਿਸਨਾਵ) ੨. ਵਿ- ਸਦਾ ਛਿਮਾ ਦੇ ਧਾਰਨ ਵਾਲਾ.