Meanings of Punjabi words starting from ਅ

ਕ੍ਰਿ ਵਿ- ਸਮੇਂ ਤੋਂ ਪਹਿਲਾਂ। ੨. ਵਿ- ਸਮੇਂ ਤੋਂ ਅੱਗੇ ਹੋਣ ਵਾਲਾ. ਜਿਵੇਂ- ਅਗੇਤਾ ਫਲ.


ਕ੍ਰਿ. ਵਿ- ਹੁਣ ਤੋਂ ਪਹਿਲਾਂ. ਪਹਿਲਾਂ ਹੀ. "ਤਨ ਉਪਜਨ ਤੇ ਹੁਤੇ ਅਗੇਰੇ." (ਗੁਪ੍ਰਸੂ)


ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਪਰਲੋਕ ਵਿੱਚ. "ਅਗੈ ਜਾਤਿ ਨ ਜੋਰ ਹੈ." (ਵਾਰ ਆਸਾ)


ਵਿ- ਜੋ ਗੋ (ਇੰਦ੍ਰੀਆਂ) ਦਾ ਵਿਸਾ ਨਾ ਹੋਵੇ. "ਅਗਮ ਅਗੋਚਰ ਅਲਖ ਅਪਾਰਾ." (ਬਿਲਾ ਮਃ ੧) ੨. ਜੋ ਪ੍ਰਤੱਖ ਨਾ ਭਾਸੇ। ੩. ਗੁਪਤ. ਲੋਪ. "ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ." (ਬਿਲਾ ਮਃ ੫) ੪. ਜਿਵੇਂ ਕ੍ਰਿਤਘਨ ਦੀ ਥਾਂ ਅਕਿਰਤਘਨ ਸ਼ਬਦ ਹੈ, ਤਿਵੇਂ ਹੀ ਗੋਚਰ ਦੀ ਥਾਂ ਅਗੋਚਰ ਸ਼ਬਦ ਆਉਂਦਾ ਹੈ. "ਜੋ ਕਛੁ ਦ੍ਰਿਸਟਿ ਅਗੋਚਰ ਆਵਤ। ਤਾਂ ਕਹੁ ਮਨ ਮਾਯਾ ਠਹਿਰਾਵਤ." (ਚੌਬੀਸਾਵ)


ਸੰਗ੍ਯਾ- ਕਰਤਾਰ. ਵਾਹਗੁਰੂ। ੨. ਆਤਮਗ੍ਯਾਨ.