Meanings of Punjabi words starting from ਖ

ਸੰ. कन्था ਸੰਗ੍ਯਾ- ਗੋਦੜੀ. ਗੁੱਦੜ। ੨. ਲੀਰਾਂ ਦਾ ਚੋਲਾ। ੩. ਕੱਚੀ ਕੰਧ। ੪. ਭਾਵ- ਦੇਹ. ਸ਼ਰੀਰ.


ਖਿੰਥਾ ਨੂੰ. "ਖਿੰਥੜਿ ਮੇਖਾਂ ਅਗਲੀਆਂ ਜਿੰਦੁ ਨ ਕਾਈ ਮੇਖ." (ਸ. ਫਰੀਦ) ਦੇਹ ਨੂੰ ਬਹੁਤ ਤੋਪੇ ਨਾੜੀਆਂ ਦੇ ਹਨ, ਪਰ ਜਿੰਦ ਦੀ ਰੋਕ ਦਾ ਕੋਈ ਯਤਨ ਨਹੀਂ.


ਕੰਥਾ. ਗੋਦੜੀ. "ਜੋਗੁ ਨ ਖਿੰਥਾ ਜੋਗੁ ਨ ਡੰਡੈ." (ਸੂਹੀ ਮਃ ੧) ੨. ਦੇਹ. ਸ਼ਰੀਰ. "ਖਿੰਥਾ ਜਲਿ ਕੁਇਲਾ ਭਈ." (ਸ. ਕਬੀਰ)