ਸੰਗ੍ਯਾ- ਜਲ ਦਾ ਆਲਯ (ਘਰ) ਸਮੁੰਦਰ.
ਅਫ਼ਗ਼ਾਨਿਸਤਾਨ ਵਿੱਚ ਕਾਬੁਲ ਦੀ ਸੜਕ ਪੁਰ ਇੱਕ ਨਗਰ, ਇਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਦਾ ਪਵਿਤ੍ਰ ਅਸਥਾਨ "ਚੋਹਾਸਾਹਿਬ" ਹੈ. ਦੇਖੋ, ਚੋਹਾ ਸਾਹਿਬ। ੨. ਸਹਾਰਨਪੁਰ ਤੋਂ ਵੀਹ ਕੋਹ ਦੇ ਕਰੀਬ ਦੱਖਣ, ਜਿਲਾ ਮੁਜੱਫਰਨਗਰ ਦਾ ਇੱਕ ਪਿੰਡ, ਜੋ ਹਸਾਰਖਾਨ ਦੇ ਪੁਤ੍ਰ ਜਲਾਲਖਾਨ ਪਠਾਣ ਨੇ ਰਾਜਪੂਤਾਂ ਦਾ ਨਗਰ 'ਖੜਾਮਨਿਹਾਰ' ਉਜਾੜਕੇ ਵਸਾਇਆ ਸੀ. ਇਸ ਨੂੰ ਸਰਹਿੰਦ ਮਾਰਨ ਪਿੱਛੋਂ ਖ਼ਾਲਸਾਦਲ ਨੇ ਫਤੇ ਕੀਤਾ.
ਵਿ- ਜਲਾਵਨੇ ਯੋਗ੍ਯ. ਜਲ ਜਾਣ ਵਾਲੀ. "ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ." (ਸ੍ਰੀ ਅਃ ਮਃ ੧)
nan
nan
ਫ਼ਾ. [جلاوطنی] ਸੰਗ੍ਯਾ- ਦੇਸ਼ ਨਿਕਾਲਾ. ਵਤ਼ਨ ਤੋਂ ਬਾਹਰ ਕੱਢਣ ਦੀ ਕ੍ਰਿਯਾ. ਨਿਰਵਾਸਨ.
nan
ਕ੍ਰਿ- ਦੇਖੋ, ਜਲਾਉਂਣਾ.
ਸੰ. जलावर्त्त् ਸੰਗ੍ਯਾ- ਪਾਣੀ ਦੀ ਆਵਰ੍ਤ (ਭੌਰੀ). ਜਲਚਕ੍ਰ. ਦੇਖੋ, ਜਲਭੌਰੀ.
ਸੰ. जलात्र्जलि ਸੰਗ੍ਯਾ- ਪਾਣੀ ਦੀ ਭਰੀ ਹੋਈ ਅੰਜਲਿ. ਚੁਲੀ. ਬੁੱਕ। ੨. ਹਿੰਦੂਮਤ ਅਨੁਸਾਰ ਸੂਰਜ ਆਦਿ ਦੇਵਤਾ ਅਤੇ ਪਿਤਰਾਂ ਨੂੰ ਅਰਪਨ ਕੀਤੀ ਹੋਈ ਪਾਣੀ ਦੀ ਚੁਲੀ. ਹਾਰੀਤ ਰਿਖੀ ਲਿਖਦਾ ਹੈ ਕਿ "ਮੰਦੇਹ" ਨਾਮਕ ਰਾਖਸਾਂ ਦਾ ਟੋਲਾ, ਪ੍ਰਾਤਹਕਾਲ ਸੂਰਜ ਪੁਰ ਹ਼ਮਲ ਕਰਦਾ ਹੈ, ਜਦ ਬ੍ਰਾਹਮਣ ਜਲ ਦੀ ਚੁਲੀ ਮੰਤ੍ਰ ਪੜ੍ਹਕੇ ਸੂਰਜ ਵੱਲ ਸਿੱਟਦੇ ਹਨ, ਤਦ ਸਾਰੇ ਰਾਖਸ ਤਿਤਰ ਬਿਤਰ ਹੋ ਜਾਂਦੇ ਹਨ.
ਸੰਗ੍ਯਾ- ਜ੍ਵਾਲਾ. ਅਗਨਿ. "ਅੰਤਰਿ ਲਾਗੀ ਜਲਿ ਬੁਝੀ." (ਸ੍ਰੀ ਮਃ ੧) "ਜਲਿ ਬੂਝੀ ਤੁਝਹਿ ਬੁਝਾਈ." (ਸੋਰ ਅਃ ਮਃ ੧) "ਬਲਦੀ ਜਲਿ ਨਿਵਰੈ ਕਿਰਪਾ ਤੇ." (ਮਾਰੂ ਸੋਲਹੇ ਮਃ ੧) ੨. ਕ੍ਰਿ. ਵਿ- ਜਲਦ. ਸ਼ੀਘ੍ਰ. "ਹਥੁ ਨ ਲਾਇ ਕਸੁੰਭੜੈ ਜਲਿਜਾਸੀ ਢੋਲਾ." (ਸੂਹੀ ਫਰੀਦ) ਇਹ ਰੰਗ ਛੇਤੀ ਮਿਟ ਜਾਣ ਵਾਲਾ ਹੈ। ੩. ਜਲ ਕਰਕੇ. ਜਲ ਨਾਲ. "ਜਲਿ ਮਲਿ ਕਾਇਆ ਮਾਂਜੀਐ ਭਾਈ." (ਸੋਰ ਅਃ ਮਃ ੧) ੪. ਜਲ ਵਿੱਚ. "ਥੋਰੈ ਜਲਿ ਮਾਛੁਲੀ." (ਸ. ਕਬੀਰ) ੫. ਜਲ (ਦਗਧ ਹੋ) ਕੇ. ਦੇਖੋ, ਜਲ ੩. "ਜਲਿਮੂਏ." (ਵਾਰ ਸੋਰ ਮਃ ੩)