Meanings of Punjabi words starting from ਨ

ਇੰਦ੍ਰ. ਦੇਖੋ, ਨਾਕਪਤਿ.


ਫ਼ਾ. [ناکند] ਸੰਗ੍ਯਾ- ਅਲੇਲ ਵਛੇਰਾ, ਵਛੇਰੀ.


ਦੇਖੋ, ਨਛਤ੍ਰੀ ਮਹੀਨਾ.


ਸੰ. ਨਿਸੇਧ. ਖੰਡਨ. "ਨਹੀਂ ਵਾਕ ਨਾਖਾ." (ਗੁਪ੍ਰਸੂ) ੨. ਉਲੰਘਨ. "ਨਾਖ ਚਲੇ ਜਮਨਾ." (ਕ੍ਰਿਸਨਾਵ) ੩. ਫ਼ਾ. [ناخ] ਨਾਖ਼. ਨਾਭੀ। ੪. ਕਸ਼ਮੀਰ ਅਤੇ ਕਾਬੁਲ ਦੀ ਨਾਸ਼ਪਾਤੀ.


ਇਹ ਨਾਚਖ ਦਾ ਰੂਪਾਂਤਰ ਹੈ. ਦੇਖੋ, ਨਾਚਖ਼.


ਉਲੰਘਨ ਕਰਨਾ. ਲੰਘਦਾ ਹੋਇਆ. "ਨਾਖਤ ਦੇਸ ਨਦੀ ਪੁਰ ਸੁੰਦਰ." (ਗੁਵਿ ੧੦)


ਕ੍ਰਿ- ਨਿਸੇਧ ਕਰਨਾ. ਖੰਡਨ ਕਰਨਾ. "ਬਡੋਂ ਕੀ ਸੀਖ ਨਾਖਤੇ ਨ ਸੇਵਾ ਬਿਕੈ ਗਾਖਤੇ." (ਗੁਪ੍ਰਸੂ) "ਨਿਜ ਨਿਜ ਧਰਮ ਨਰਨ ਸਭ ਨਾਖਾ." (ਨਾਪ੍ਰ) ੨. ਲੰਘਣਾ.


ਦੇਖੋ, ਨਾਖਨਾ.