Meanings of Punjabi words starting from ਬ

ਵਿ- ਜਿਸ ਦੀ ਮੁੱਠੀ ਬੰਨ੍ਹੀ ਰਹਿਂਦੀ ਹੈ. ਜੋ ਦੇਣ ਲਈ ਹੱਥ ਨਹੀਂ ਖੋਲ੍ਹਦਾ. ਕੰਜੂਸ. ਕ੍ਰਿਪਣ.


ਸੰ. ਬਧਿਰ. ਸੰਗ੍ਯਾ- ਬੋਲਾ. ਬਹਰਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. "ਅੰਧ ਲਖੈ, ਬਧਰੋ ਸੁਨੈ." (ਵਿਚਿਤ੍ਰ) ੨. ਦੇਖੋ, ਬਧਿਰ। ੩. ਦੇਖੋ, ਬੱਧਰ.


ਸੰ. ਵਰ੍‍ਧ੍ਰ. ਸੰਗ੍ਯਾ- ਚੰਮ ਦਾ ਰੱਸਾ। ੨. ਚੰਮ ਦਾ ਚੌੜਾ ਤਸਮਾ। ੩. ਵਧ੍ਰ ਸ਼ਬਦ ਭੀ ਬੱਧਰ ਲਈ ਸਹੀ ਸੰਸਕ੍ਰਿਤ ਹੈ.


ਬੋਲਾ. ਦੇਖੋ, ਬਧਰ ੧.


ਵਿ- ਬੱਧ. ਬੰਨ੍ਹਿਆ ਹੋਇਆ. "ਬਧਾ ਚਟੀ ਜੋ ਭਰੇ." (ਮਃ ੨. ਵਾਰ ਸੂਹੀ)