nan
ਰਾਗ (ਪ੍ਰੇਮ) ਸਹਿਤ ਹੋਇਆ. "ਚਰਨਕਮਲ ਜਾਕਾ ਮਨੁ ਰਾਗਿਓ." (ਧਨਾ ਮਃ ੫) ੨. ਰੰਗਿਆ.
ਸੰ. ਸੰਗ੍ਯਾ- ਰਾਗ ਦੀ ਇਸਤ੍ਰੀ. ਇਸਤ੍ਰੀ ਲਿੰਗ ਵਾਚਕ ਰਾਗ. ਸੰਗੀਤਵਿਦ੍ਯਾ ਵਾਲਿਆਂ ਨੇ ਸੁਰਾਂ ਦੇ ਮੇਲ ਅਨੁਸਾਰ ਕਲਪਨਾ ਕਰਕੇ ਰਾਗਾਂ ਦੀਆਂ ਇਸਤ੍ਰੀਆਂ ਅਤੇ ਪੁਤ੍ਰ ਥਾਪ ਲਏ ਹਨ.
ਗਾਉਣ ਵਜਾਉਣ ਕਰਕੇ. "ਰਾਗਿ ਨਾਦਿ ਮਨੁ ਦੂਜੈ ਭਾਇ." (ਪ੍ਰਭਾ ਅਃ ਮਃ ੧)
ਅ਼. [راغِب] ਵਿ- ਰਗ਼ਬਤ (ਇੱਛਾ) ਕਰਨ ਵਾਲਾ. ਚਾਹੁਣ ਵਾਲਾ.
ਸੰ. रागिन्. ਪ੍ਰੇਮੀ। ੨. ਸੰਗ੍ਯਾ- ਰਾਗ (ਸ੍ਵਰ ਆਲਾਪ) ਕਰਨ ਵਾਲਾ. ਗਾਯਕ. ਗਵੈਯਾ. ਖ਼ਾਸ ਕਰਕੇ ਗੁਰਬਾਣੀ ਦਾ ਕੀਰਤਨ ਕਰਨ ਵਾਲਾ ੩. ਸੰ. राज्ञी. ਰਾਣੀ. ਰਾਜੇ ਦੀ ਇਸਤ੍ਰੀ.
ਕੰਠ ਦੇ ਆਲਾਪ ਅਤੇ ਸਾਜ ਦ੍ਵਾਰਾ. "ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ." (ਆਸਾ ਛੰਤ ਮਃ ੪) ਕੋਈ ਰਾਗ ਅਲਾਪਕੇ, ਕੋਈ ਸਾਜ ਵਜਾਕੇ, ਕੋਈ ਉਦਾਤੱ ਆਦਿ ਵੇਦ ਦੇ ਸੁਰਾਂ ਨਾਲ.
ਦੇਖੋ, ਰੰਗੀਲਾ. "ਮੋਹਨੁ ਪ੍ਰਾਨ ਮਾਨ ਰਾਗੀਲਾ." (ਗੂਜ ਮਃ ੫) ੨. ਰਾਗ ਵਾਲਾ ਪ੍ਰੇਮੀ.
ਰਾਗਾਂ ਤੋਂ। ੨. ਰਾਗਾਂ ਵਿੱਚ. ਜੂਠਿ ਨ ਰਾਗੀਂ." (ਮਃ ੧. ਵਾਰ ਸਾਰ)
ਦੇਖੋ, ਰਾਗ ਨਾਦ. "ਰਾਗੁ ਨਾਦੁ ਸਭ ਸਚੁ ਹੈ." (ਸਵਾ ਮਃ ੪)
nan