Meanings of Punjabi words starting from ਹ

ਅ਼. [حویلی] ਹ਼ਵੇਲੀ. ਸੰਗ੍ਯਾ- ਹੌਲ (ਘੇਰੇ) ਵਾਲਾ ਮਕਾਨ. ਚਾਰੇ ਪਾਸਿਓਂ ਕੰਧ ਨਾਲ ਘਿਰਿਆ ਮਕਾਨ.


ਉਹ ਹਵੇਲੀ, ਜਿਸ ਵਿੱਚ ਸਤਿਗੁਰੂ ਅਥਵਾ ਮਾਤਾ ਜੀ ਨੇ ਨਿਵਾਸ ਕੀਤਾ ਹੈ। ੨. ਖਾਸ ਕਰਕੇ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦੇ ਨਿਵਾਸ ਦਾ ਮਕਾਨ, ਜੋ ਹੁਣ ਦਿੱਲੀ ਦੇ ਤੁਰਕਮਾਨ ਦਰਵਾਜੇ ਤੋਂ ਬਾਹਰ ਹੈ, ਦੇਖੋ, ਸੁੰਦਰੀ ਮਾਤਾ ਅਤੇ ਦਿੱਲੀ.


ਅਸ੍ਤੁ. ਹੋ. ਹੋਵੇ। ੨. ਕ੍ਰਿ. ਵਿ- ਹੋਕੇ. ਹੋਕਰ.


ਸੰਗ੍ਯਾ- ਪ੍ਰਵਾਹ। ੨. ਰੋੜ੍ਹ ਦਾ ਜਲ. "ਗੋਬਿੰਦ ਭਜਨ ਬਿਨੁ ਹੜ ਕਾ ਜਲ." (ਟੋਡੀ ਮਃ ੫) ਭਾਵ- ਥੋੜੇ ਸਮੇ ਵਿੱਚ ਮਿਟ ਜਾਣ ਵਾਲੇ ਪਦਾਰਥ। ੨. ਹਾੜ. ਮਰੇ ਹੋਏ ਯੋਧਾ ਦੀ ਰਣ ਭੂਮਿ ਵਿੱਚ ਧੁਨਿ.¹ "ਹੜ ਬੋਲਤੇ ਜਿਸ ਠੋਰ." (ਗੁਪ੍ਰਸੂ)


ਅਨੁ. ਅੱਟਹਾਸ ਦੀ ਧੁਨਿ. ਉੱਚੇ ਸੁਰ ਨਾਲ ਕੀਤੀ ਹਾਸੀ. "ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ." (ਚੰਡੀ ੩)


ਦੇਖੋ, ਹਟਤਾਲ। ੨. ਦੇਖੋ, ਹਰਤਾਲ.


ਕ੍ਰਿ- ਪ੍ਰਵਾਹ ਵਿੱਚ ਰੁੜ੍ਹਨਾ. ਵਹਿਣਾ.