Meanings of Punjabi words starting from ਗ

ਵਿਆਹ ਅਥਵਾ ਜੰਗ ਲਈ ਹੱਥ ਗਾਨਾ ਬੰਨ੍ਹਕੇ ਤਿਆਰ ਹੋਣਾ. ਜੰਗ ਵਿੱਚ ਗਾਨਾ ਬੰਨ੍ਹਣ ਦਾ ਭਾਵ ਹੁੰਦਾ ਹੈ ਕਿ ਮੌਤ ਅਥਵਾ ਅਪਸਰਾਲਾੜੀ ਨਾਲ ਸ਼ਾਦੀ ਹੋਵੇਗੀ. "ਜਾਂ ਆਇਆ ਹੁਕਮ ਅਕਾਲ ਦਾ ਹਥ ਬੱਧਾ ਗਾਨਾ." (ਜੰਗਨਾਮਾ) ਦੇਖੋ, ਗਾਨਾ ੨.


ਗਾਇਨ ਕੀਤੀ. "ਤੀਨੋ ਗਾਨੀ ਬਰਬੰਡਿਕਾ." (ਨਾਪ੍ਰ) ਤੇਹਾਂ ਦੇਵਤਿਆਂ ਅਤੇ ਤੇਹਾਂ ਵੇਦਾਂ ਨੇ ਗਾਇਨ ਕੀਤੀ ਹੈ ਬਲਵੰਤਿਕਾ.


ਗਾਨਾ ਦਾ ਬਹੁਵਚਨ। ੨. ਗਾਇਨ ਕੀਤੇ. ਗਾਏ। ੩. ਗੰਨਾ ਦਾ ਬਹੁਵਚਨ. ਦੇਖੋ, ਗਾਨਾ ੩.