Meanings of Punjabi words starting from ਚ

ਦੇਖੋ, ਆਚਾਰਯ.


ਸ਼ੁਕ੍ਰਾਚਾਰਯ ਦੇਖੋ, ਸੁਕ੍ਰ ੪.


ਫ਼ਾ. [چارجامہ] ਸੰਗ੍ਯਾ- ਘੋੜੇ ਦਾ ਜ਼ੀਨ. ਨਮਦੇ ਨਾਲ ਭਰਿਆ ਘੋੜੇ ਦੀ ਪਿੱਠ ਪੁਰ ਰੱਖਿਆ ਕੋਮਲ ਆਸਨ.


ਸੰ. ਸੰਗ੍ਯਾ- ਵੰਸ਼ ਦੀ ਕੀਰਤਿ ਗਾਉਣ ਵਾਲਾ ਭੱਟ. ਬੰਦੀਜਨ. "ਜਿਸ ਕੋ ਜਸ ਬੇਦ ਪਢੈਂ ਸਮ ਚਾਰਣ." (ਗੁਪ੍ਰਸੂ) ੨. ਰਾਜਪੂਤਾਂ ਦੀ ਇੱਕ ਜਾਤਿ। ੩. ਚਰਣ (ਵਿਚਰਣ) ਦਾ ਭਾਵ. "ਚੰਚਲ ਚਖ ਚਾਰਣ ਮੱਛ ਬਿਡਾਰਣ." (ਗ੍ਯਾਨ) ਚੰਚਲਤਾ ਨਾਲ ਨੇਤ੍ਰਾਂ ਦਾ ਫਿਰਣਾ, ਮੱਛੀ ਦੀ ਚਪਲਤਾ ਨੂੰ ਦੂਰ ਕਰਦਾ ਹੈ। ੪. ਸੰਗੀਤ ਅਨੁਸਾਰ ਨ੍ਰਿਤ੍ਯ ਵੇਲੇ ਘੁੰਘਰੂ ਵਜਾਉਣ ਵਾਲਾ ਅਤੇ ਹਾਸੀ ਦੇ ਵਚਨ ਕਹਿਣ ਵਾਲਾ 'ਚਾਰਣ' ਹੈ। ੫. ਵਿ- ਫਿਰਣ ਵਾਲਾ। ੬. ਦੇਖੋ, ਚਾਰਣੋ.


ਦੇਖੋ, ਦੋਹਰੇ ਦਾ ਰੂਪ ੯.


ਵਿ- ਚਰਣਾਂ ਦਾ. "ਨਾਨਕ ਬਿਰਹੀ ਚਾਰਣੋ." (ਵਾਰ ਰਾਮ ੨. ਮਃ ੫) ਚਰਣਾਂ ਦਾ ਪ੍ਰੇਮੀ। ੨. ਦੇਖੋ, ਚਾਰਣ.


ਸਤਿਗੁਰਾਂ ਦੇ ਚਾਰ ਸਿੰਘਾਸਨ. ਅਮ੍ਰਿਤਸਰ ਵਿੱਚ ਅਕਾਲਬੁੰਗਾ, ਪਟਨੇ ਵਿੱਚ ਹਰਿਮੰਦਿਰ ਆਨੰਦਪੁਰ ਵਿੱਚ ਕੇਸ਼ਗੜ੍ਹ ਅਤੇ ਨੰਦੇੜ ਪਾਸ ਅਬਿਚਲਨਗਰ.


ਧਰਮਦੰਡ ਯੋਗ੍ਯ ਚਾਰ ਪਾਪ. ਦੇਖੋ, ਚਾਰ ਕਿਲਵਿਖ ੩.