Meanings of Punjabi words starting from ਜ

ਜਲਨ ਤੋਂ. ਜਲਨੇ ਸੇ। ੨. ਜਲੇ ਹੋਏ ਨੇ. "ਜਿਨਿ ਜਲਿਐ ਨਾਮ ਵਿਸਾਰਿਆ." (ਵਾਰ ਸੂਹੀ ਮਃ ੧)


ਦੇਖੋ, ਜਲੀਸ.


ਜਲ ਸ੍‍ਥਲ ਮੇ. ਜਲ ਥਲ ਵਿੱਚ. "ਜਲਿ ਥਲਿ ਪੂਰਿ ਰਹਿਆ ਗੋਸਾਈ." (ਮਾਰੂ ਸੋਲਹੇ ਮਃ ੫)


ਜ੍ਵਾਲਾ ਦੀ ਬਲਿ. ਅਗਨਿ ਦੀ ਭੇਟਾ. "ਹਰਿ ਬਿਨੁ ਜੀਉ ਜਲਿ ਬਲਿ ਜਾਉ." (ਸ੍ਰੀ ਮਃ ੧) ੨. ਕ੍ਰਿ. ਵਿ- ਸੜ ਮੱਚਕੇ. "ਬਿਨੁ ਗੁਰਸਬਦੈ ਜਲਿ ਬਲਿ ਤਾਤਾ." (ਸਿਧਗੋਸਟਿ)


ਜਲ ਨਾਲ ਮਰਦਨ ਕਰਕੇ. ਪਾਣੀ ਨਾਲ ਮਲਕੇ. ਦੇਖੋ, ਜਲਿ ਅਤੇ ਮਲਿ.


ਸੰਗ੍ਯਾ- ਜਲ ਦਾ ਇੰਦ੍ਰ (ਸ੍ਵਾਮੀ) ਵਰੁਣ. ਜਲੇਂਦ੍ਰ. ਜਲੇਸ਼.


ਜਲੀਆਂ ਹੋਈਆਂ ਨੇ, ਸੜੀਆਂ ਹੋਈਆਂ ਨੇ. "ਏਨੀ ਜਲੀਈਂ ਨਾਮੁ ਵਿਸਾਰਿਆ." (ਵਾਰ ਮਲਾ ਮਃ ੧)


ਸੰਗ੍ਯਾ- ਜਲ- ਈਸ਼. ਜਲਾਂ ਦਾ ਸ੍ਵਾਮੀ ਵਰੁਣ. ਜਲੇਸ਼। ੨. ਜਲਪਤਿ, ਸਮੁੰਦਰ. "ਸੁਨ ਅਰਜ ਦਾਸ ਕਰੁਣਾਜਲੀਸ." (ਗੁਵਿ ੧੦) ਹੇ ਕਰੁਣਾਨਿਧਿ.