nan
nan
nan
nan
ਫ਼ਾ. [ناخُن] ਸੰਗ੍ਯਾ- ਨਖ. ਨੌਹ.
ਸੰ. ਸੰਗ੍ਯਾ- ਹਾਥੀ. ਹਸ੍ਤੀ. "ਆਰੂੜ ਤੇ ਅਸ੍ਤ ਰਥ ਨਾਗਹ." (ਸਹਸ ਮਃ ੫) "ਗੁਰੁਵਚ ਅੰਕੁਸ, ਨਾਗ ਮਨ." (ਨਾਪ੍ਰ) ੨. ਸਰਪ. ਸੱਪ. "ਪੱਛਿ ਪਸ੍ਤ ਨਗ ਨਾਗ ਨਰਾਧਿਪ." (ਅਕਾਲ) ੩. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. "ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ." (ਨਾਪ੍ਰ) ਦੇਖੋ, ਦਸਪ੍ਰਾਣ। ੪. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼੍ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। ੫. ਸੰਧੂਰ. ਸਿੰਦੂਰ। ੬. ਇੱਕ ਨਦੀ. ਦੇਖੋ, ਨਾਗਪੁਰ
ਦੇਖੋ, ਨਗੌਰੀ.
ਫ਼ਾ. [ناگہاں] ਕ੍ਰਿ. ਵਿ- ਅਚਾਨਕ. ਅਕਸਮਾਤ.
nan
ਨਾਗਵੰਸ਼. ਕਿਤਨੇ ਗ੍ਰੰਥਾਂ ਵਿੱਚ ੮. ਕਿਤਨਿਆਂ ਵਿੱਚ ੯. ਨਾਗਕੁਲਾਂ ਲਿਖੀਆਂ ਹਨ. ਵਰਾਹਪੁਰਾਣ ਵਿੱਚ ਲੇਖ ਹੈ ਕਿ ਜੋ ਕਸ਼੍ਯਪ ਤੋਂ ਪਹਿਲਾਂ ਮੁਖ ਨਾਗ ਉਪਜੇ, ਉਨ੍ਹਾਂ ਦੀ ਵੰਸ਼ ਦਾ ਨਾਮ ਨਾਗਕੁਲ ਹੋਇਆ. "ਜੁਰ੍ਯੋ ਅਸ੍ਟ ਕੁਲ ਨਾਗ ਅਪਾਰਾ." (ਸਲੋਹ) ਪੁਰਾਣਾਂ ਵਿੱਚ ਅੱਠ ਕੁਲ ਦੇ ਮੁਖੀਏ ਨਾਗ ਇਹ ਹਨ- ਅਨੰਤ, ਵਾਸੁਕਿ, ਕੰਬਲ, ਕਰ੍ਕੋਟ, ਪਦਮ, ਮਹਾਪਦਮ, ਸ਼ੰਖ ਅਤੇ ਕੁਲਿਕ. ਕਿਤਨਿਆਂ ਨੇ ਤਕ੍ਸ਼੍ਕ ਨੌਵਾਂ ਨਾਲ ਮਿਲਾਕੇ ਨੌ ਕੁਲ ਕਲਪੇ ਹਨ.
ਸੰਗ੍ਯਾ- ਸ਼ਿਵ, ਜੋ ਚੂੜ (ਸਿਰ) ਪੁਰ ਸੱਪ ਰੱਖਦਾ ਹੈ. ਜਿਸਦੇ ਜੂੜੇ ਤੇ ਸਰਪ ਲਿਪਟੇ ਹਨ.
ਡਿੰਗ. ਅਹਿਫੇਨ. ਅਫੀਮ. ਅਫਯੂਨ.