Meanings of Punjabi words starting from ਬ

ਵਿ- ਬੰਧਨ ਸਹਿਤ. ਬੰਧਨ ਵਿੱਚ ਪਿਆ ਹੋਇਆ. "ਹੋਤ ਬਧਾਇ ਬਿਨਾ ਹੀ ਗਹੇ." (ਚਰਿਤ੍ਰ ੯੮)


ਸੰਗ੍ਯਾ- ਵ੍ਰਿੱਧਿ. ਤਰੱਕੀ। ੨. ਵ੍ਰਿੱਧਿ ਲਈ ਅਸੀਸ। ੩. ਮੁਬਾਰਕਬਾਦੀ.


ਵ੍ਰਿੱਧਿ (ਤਰੱਕੀ) ਕਰਦਾ ਹੈ। ੨. ਬੰਧਾਵਹਿ। ੩. ਬਣਵਾਵੈ. "ਮੜੀ ਬਧਾਵਹਿ." (ਰਾਮ ਅਃ ਮਃ ੧) ਮਠ ਚਿਣਵਾਉਂਦਾ ਹੈ.


ਸੰਗ੍ਯਾ- ਮੰਗਲ. "ਘਰ ਘਰ ਸਭਹੁਁ ਬਧਾਵਾ ਭਯੋ." (ਅਰਹੰਤਾਵ) ੨. ਬੰਧਾਵਾ. ਬੰਧਨ ਵਿੱਚ ਆਇਆ. "ਕਤੁ ਆਪੁ ਬਧਾਵਾ?" (ਗਉ ਬਾਵਨ ਕਬੀਰ)


ਵਧਕੇ. ਬੜ੍ਹਕਰ। ੨. ਬਾਂਧ ਕਰ. ਬੰਨ੍ਹਕੇ. "ਕਮਰ ਬਧਿ ਪੋਥੀ." (ਗੌਡ ਕਬੀਰ) ੩. ਵਧ ਕਰਕੇ. ਕਤਲ ਕਰਕੇ.


ਸੰ. ਬੱਧਕ. ਸੰਗ੍ਯਾ- ਕੈਦੀ. ਬੰਧੂਆ. "ਸਾਕਤ ਮੂੜ ਮਾਇਆ ਕੇ ਬਧਿਕ." (ਬਿਲਾ ਮਃ ੪) ੨. ਸੰ. ਬਧਕ. ਸ਼ਿਕਾਰੀ. "ਬਧਿਕੁ ਉਧਾਰਿਓ ਖਮਿ ਪ੍ਰਹਾਰ." (ਬਸੰ ਅਃ ਮਃ ੫) ਦੇਖੋ, ਖਮਿ.