Meanings of Punjabi words starting from ਮ

ਦੇਖੋ, ਮਹਤਾਬ.


ਇਹ ਧਰਮਵੀਰ ਮੀਰਾਂਕੋਟ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਇਸ ਨੇ ਪੰਥ ਨਾਲ ਮਿਲਕੇ ਵਡੇ ਬਹਾਦੁਰੀ ਦੇ ਕੰਮ ਕੀਤੇ. ਹਰਿਮੰਦਿਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਇਸੇ ਨੇ ਸੰਮਤ ੧੭੯੭ ਵਿੱਚ ਵੱਢਿਆ ਸੀ. ਸੰਮਤ ੧੮੦੨ ਵਿੱਚ ਲਹੌਰ ਦੇ ਹਾਕਿਮ ਨੇ ਇਸ ਨੂੰ ਚਰਖੀ ਚਾੜ੍ਹਕੇ ਸ਼ਹੀਦ ਕੀਤਾ. ਦੇਖੋ, ਹਰਿਭਗਤ, ਪੰਥਪ੍ਰਕਾਸ਼, ਅਤੇ ਮੱਸਾਰੰਘੜ. ਭੜੀ. ਅਤੇ ਕੋਟਲਾਬਦਲਾ ਦੇ ਸਰਦਾਰ ਇਸੇ ਦੀ ਵੰਸ਼ ਵਿੱਚੋਂ ਹਨ.


ਕਨ੍ਹੈਯਾ ਮਿਸਲ ਦੇ ਸਰਦਾਰ ਜੋਸਿੰਘ ਦੀ ਪੋਤੀ ਅਤੇ ਸਰਦਾਰ ਗੁਰਬਖਸ਼ਸਿੰਘ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤਸਿੰਘ ਜੀ ਨਾਲ ਸਨ ੧੭੯੫ ਵਿੱਚ ਹੋਈ, ਇਹ ਮਹਾਰਾਜਾ ਸ਼ੇਰਸਿੰਘ ਅਤੇ ਕੌਰ ਤਾਰਾਸਿੰਘ ਦੀ ਮਾਤਾ ਸੀ. ਇਸ ਦਾ ਦੇਹਾਂਤ ਸਨ ੧੮੧੩ ਵਿੱਚ ਹੋਇਆ. ਦੇਖੋ, ਸਦਾਕੌਰ.


ਦੇਖੋ, ਮਹਤਾਬੀ. "ਜਰੈ ਮਤਾਬੀ ਅਦਭੁਤ ਸੋਭਾ." (ਗੁਪ੍ਰਸੂ)


ਸੰਗ੍ਯਾ- ਮਤ ਦਾ ਸਿੱਧਾਂਤ। ੨. ਫੈਸਲਾ. "ਖਿਨ ਮਹਿ ਥਾਪਿ ਉਥਾਪਨਹਾਰਾ, ਆਪਨ ਹਾਥਿ ਮਤਾਤ." (ਗੂਜ ਮਃ ੫) ੩. ਮਜਹਥ ਦਾ ਸਾਰ. ਧਰਮ ਦਾ ਤਤ੍ਵ. "ਸਗਲ ਮਤਾਂਤ ਕੇਵਲ ਹਰਿਨਾਮ." (ਸੁਖਮਨੀ) ੪. ਪੱਕੀ ਸਲਾਹ. ਸੋਚ ਵਿਚਾਰ ਪਿੱਛੋਂ. ਕ਼ਾਇਮ ਕੀਤੀ ਰਾਇ. ਵਿਚਾਰ ਦਾ ਨਿਚੋੜ. "ਸੁਣਿ ਸਖੀਏ, ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ." (ਗਉ ਛੰਤ ਮਃ ੫)


ਦੇਖੋ, ਦੀਨ ਕਾ ਬਉਰਾ.


ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)