Meanings of Punjabi words starting from ਰ

ਸੰ. ਸੰਗ੍ਯਾ- ਰਘੁ ਦੀ ਵੰਸ਼ ਵਿੱਚ ਹੋਣ ਵਾਲੇ ਸ਼੍ਰੀ ਰਾਮਚੰਦ੍ਰ ਜੀ। ੨. ਸੰਸਕ੍ਰਿਤ ਗ੍ਰੰਥਾਂ ਅਨੁਸਾਰ ਇੱਕ ਮੱਛ ਜਾਤਿ, ਜੋ ਸਭ ਮੱਛਾਂ ਤੋਂ ਆਕਾਰ ਵਿੱਚ ਵਡੀ ਹੈ. ਸੋ ਯੋਜਨ ਦੀ ਲੰਮੀ ਮੱਛੀ "ਤਿਮਿ" ਹੈ. ਜੋ ਇਸ ਨੂੰ ਨਿਗਲ ਜਾਵੇ ਉਹ "ਤਿਮਿੰਗਿਲ" ਹੈ. ਤਿਮਿੰਗਿਲ ਨੂੰ ਜੋ ਨਿਗਲੇ ਉਹ "ਤਿਮਿੰਗਿਲਗਿਲ" ਹੈ. ਜੋ ਇਸ ਨੂੰ ਭੀ ਨਿਗਲ ਜਾਵੇ ਉਹ ਰਾਘਵ ਹੈ। ੩. ਸਮੁੰਦਰ.


ਰਚਨ (ਲੀਨ ਹੋਣ) ਦਾ ਭਾਵ. ਆਸਕ੍ਤ ਹੋਣਾ. "ਰਾਚਿ ਰਹੇ ਬਨਿਤਾ ਬਿਨੋਦ." (ਬਾਵਨ) "ਹਰਿ ਰਾਚੁ ਸਮਝ ਮਨ ਬਉਰਾ ਰੇ!" (ਗਉ ਕਬੀਰ) ੨. ਦੇਖੋ, ਰਚਨ.


ਰਚ (ਮਿਲ) ਗਿਆ. ਅਭੇਦ ਹੋਇਆ. "ਮਿਲਿ ਸਾਚੇ ਰਾਚਾ." (ਧਨਾ ਅਃ ਮਃ ੧)


ਕ੍ਰਿ. ਵਿ- ਆਨੰਦ ਨਾਲ ਮੇਲ ਕਰਕੇ. "ਜਾ ਸਿਉ ਰਾਚਿ ਮਾਚਿ ਤੁਮ ਲਾਗੇ, ਓਹ ਮੋਹਨੀ ਮੋਹਾਵਤ ਹੇ." (ਬਿਲਾ ਮਃ ੫)


ਰਚੀ ਹੈ. ਬਣਾਈ ਹੈ. "ਜਿਨਿ ਬਿਸ੍ਵ ਸੰਸਾਰ ਰਾਚੀਲੇ." (ਮਲਾ ਨਾਮਦੇਵ)


ਦੇਖੋ, ਰੱਛ। ੨. ਦੇਖੋ, ਰਾਖ.


ਦੇਖੋ, ਰਾਕ੍ਸ਼੍‍ਸ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫)


ਰਾਕ੍ਸ਼੍‍ਸ- ਅਰਿ ਰਾਖਸਾਂ ਦਾ ਵੈਰੀ, ਦੇਵਤਾ.


ਰਾਖਸੀ. ਦੇਖੋ, ਰਾਕ੍ਸ਼੍‍ਸੀ. "ਰਾਹ ਮਾਰਤ ਰਾਛਸੀ ਜਿਂਹ ਤਾਰਕਾ ਗਨਿ ਨਾਮ." (ਰਾਮਾਵ)


ਰਾਕ੍ਸ਼੍‍ਸ- ਈਸ਼. ਦੇਖੋ, ਰਾਕ੍ਸ਼੍‍ਸੇਂਦ੍ਰ.


ਦੇਖੋ, ਛਬ ੨. ਅਤੇ ਛੀਬ ੫.