Meanings of Punjabi words starting from ਕ

ਫ਼ਾ. [کمربند] ਸੰਗ੍ਯਾ- ਲੱਕ ਬੰਨ੍ਹਣ ਦਾ ਵਸਤ੍ਰ. ਕਮਰਕਸਾ. "ਕਮਰਬੰਦੁ ਸੰਤੋਖ ਕਾ." (ਸ੍ਰੀ ਮਃ ੧) ੨. ਪੇਟੀ। ੩. ਵਿ- ਲੱਕ ਬੰਨ੍ਹਿਆ ਹੈ ਜਿਸ ਨੇ.


L. Camera. ਯੂ. Kamara. ਸੰਗ੍ਯਾ- ਕੋਠੜੀ. ਕੋਠਾ.


ਵਿ- ਕਮਰ ਨਾਲ ਸੰਬੰਧਿਤ. ਲੱਕ ਦਾ। ੨. ਕਮਲੀ. ਦਿਵਾਨੀ. "ਜੂਤਿਨ ਸੋਂ ਕਮਰੀ ਕਰ ਡਾਰੀ." (ਚਰਿਤ੍ਰ ੧੨੧) ੩. ਸੰਗ੍ਯਾ- ਕੰਬਲ. ਕੰਬਲੀ. "ਤਨ ਊਪਰ ਕਮਰੀ ਸਿਤ ਲੀਨਾ." (ਨਾਪ੍ਰ) ੪. ਧੋਤੀ। ੫. ਤਣੀਦਾਰ ਅੰਗਰਖੀ। ੬. ਅ਼. [قمری] ਕ਼ਮਰੀ. ਚੰਦ੍ਰਮਾ ਨਾਲ ਹੈ ਜਿਸ ਦਾ ਸੰਬੰਧ. ਚਾਂਦ੍ਰ.


ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍‍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)


ਬ੍ਰਹਮਾ, ਜੋ ਕਮਲ ਦਾ ਪੁਤ੍ਰ ਹੈ.


ਕੌਲ ਫੁੱਲ। ੨. ਦੇਖੋ, ਰਾਗਮਾਲਾ.