Meanings of Punjabi words starting from ਗ

ਸੰ. ਗਮਨ. ਗਤਿ. ਚਾਲ. "ਚਲ ਕੇ ਗਜਗਾਮੈ." (ਕ੍ਰਿਸਨਾਵ) ੨. ਗਾਵਨ. ਗਾਇਨ. ਗਾਨ. "ਹਰਿ ਹਰਿ ਗੁਣ ਗਾਮ." (ਸੁਖਮਨੀ) ੩. ਸੰ. ਗ੍ਰਾਮ. ਵਿ- ਸਮੁਦਾਯ. "ਮਿਲੈ ਕ੍ਰਿਪਾ ਗੁਣ ਗਾਮ." (ਟੋਡੀ ਮਃ ੫) ੪. ਸੰਗ੍ਯਾ- ਪਿੰਡ. ਗਾਂਵ. ਗ੍ਰਾਮ. "ਗਾਮ ਕਿਸੀ ਮੇ ਸੋ ਨਹਿ ਰਹੈਂ." (ਗੁਪ੍ਰਸੂ) ੫. ਫ਼ਾ. [گام] ਕ਼ਦਮ. ਪੈਰ। ੬. ਘੋੜੇ ਦਾ ਲਗਾਮ। ੭. ਘੋੜੇ ਦੀ ਇੱਕ ਖ਼ਾਸ ਚਾਲ. ਕਦਮ ਕਦਮ ਸਾਧਾਰਣ ਚਾਲ.


ਫ਼ਾ. [گامچی] ਸੰਗ੍ਯਾ- ਘੋੜੇ ਦੇ ਸੁੰਮ ਅਤੇ ਗਿੱਟੇ ਦੇ ਵਿਚਕਾਰ ਦਾ ਭਾਗ. "ਅਲਪ ਗਾਮਚੀ ਸੁੰਮ ਬਡੇਰੇ." (ਗੁਪ੍ਰਸੂ) ਛੋਟੀ ਗਾਮਚੀ ਵਾਲਾ ਘੋੜਾ ਮਜਬੂਤ ਹੁੰਦਾ ਹੈ.


ਦੇਖੋ, ਗਾਇਨ ਅਤੇ ਗਾਨ। ੨. ਦੇਖੋ, ਗਾਮਨਿ। ੩. ਦੇਖੋ, ਗਾਮੀ.


ਸੰ. ਗਾਮਿਨੀ. ਵਿ- ਜਾਣ ਵਾਲੀ. ਤੁਰਣ ਵਾਲੀ. "ਨਹਿ ਸੰਗ ਗਾਮਨੀ." (ਰਾਮ ਮਃ ੫)