Meanings of Punjabi words starting from ਜ

ਦੇਖੋ, ਜੁਲੇਖਾਂ ਅਤੇ ਯੂਸਫ. "ਰੂਮ ਸ਼ਹਰ ਕੇ ਸ਼ਾਹ ਕੀ ਸੁਤਾ ਜਲੀਖਾਂ ਨਾਮ." (ਚਰਿਤ੍ਰ ੨੦੧)


ਅ਼. [ذلیِل] ਜਲੀਲ. ਵਿ- ਖ਼੍ਵਾਰ. ਬੇਇ਼ੱਜ਼ਤ. ਅਪਮਾਨਿਤ। ੨. ਅ਼. [جلیِل] ਜਲੀਲ. ਜਲਾਲ ਵਾਲਾ. ਵਡਾ. ਬਜ਼ੁਰਗ. ਇ਼ੱਜ਼ਤ ਵਾਲਾ। ੩. ਪ੍ਰਕਾਸ਼ ਵਾਲਾ.


ਦੇਖੋ, ਜਲ. "ਜਲੁ ਮਥੀਐ ਜਲੁ ਦੇਖੀਐ ਭਾਈ!" (ਸੋਰ ਅਃ ਮਃ ੧)


ਅ਼. [جلوُس] ਜੁਲੂਸ. ਸੰਗ੍ਯਾ- ਬੈਠਣਾ। ੨. ਰਾਜਸਿੰਘਾਸਨ ਪੁਰ ਬੈਠਣਾ। ੩. ਕਚਹਿਰੀ ਕਰਨ ਬੈਠਣਾ। ੪. ਸਜ ਧਜ ਦੀ ਸਵਾਰੀ ਉੱਤੇ ਇਕੱਠ. "ਮਹਾ ਜਲੂਸ ਚਹੂੰ ਦਿਸ ਕਰੇ." (ਗੁਪ੍ਰਸੂ)


ਕਿਸੇ ਮਹਾਰਾਜੇ ਅਥਵਾ ਬਾਦਸ਼ਾਹ ਦੇ ਜਲੂਸ (ਗੱਦੀ ਤੇ ਬੈਠਣ) ਦਾ ਵਰ੍ਹਾ. ਮਸਨਦਨਸ਼ੀਨੀ ਦਾ ਸਨ. ਗੱਦੀ ਬੈਠਣ ਦੀ ਤਾਰੀਖ ਤੋਂ ਇਹ ਸਾਲ ਸ਼ੁਰੂ, ਅਤੇ ਮਸਨਦ ਨਸ਼ੀਨ ਦੇ ਦੇਹਾਂਤ ਹੋਣ ਤੋਂ ਸਮਾਪਤ ਹੁੰਦਾ ਹੈ, ਜੇ ਕੋਈ ਰਾਜਾ ਸੰਮਤ ੧੮੦੦ ਵਿੱਚ ਗੱਦੀ ਬੈਠਾ ਹੈ, ਤਦ ਸੰਮਤ ੧੮੦੫ ਵਿੱਚ ਜਲੂਸੀ ਸਨ ਪੰਜ ਸਮਝੋ. ਜਲੂਸੀ ਸਨ ਦਾ ਰਿਵਾਜ ਬਿਕ੍ਰਮੀ ਈਸਵੀ ਅਤੇ ਹਿਜਰੀ ਆਦਿਕ ਸਾਲਾਂ ਦੇ ਆਰੰਭ ਤੋਂ ਭੀ ਪਹਿਲਾਂ ਦਾ ਹੈ.


ਸੰਗ੍ਯਾ- ਜਲ- ਈਸ਼. ਵਰੁਣ.


ਦੇਖੋ, ਜੁਲੇਖਾਂ ਅਤੇ ਯੂਸਫ਼.