Meanings of Punjabi words starting from ਤ

ਸੰਗ੍ਯਾ- ਪ੍ਰਾਣਵਾਯੁ. ਕੰਠ ਵਿੱਚ ਵਹਿਣ ਵਾਲਾ ਪਵਨ. ਵ੍ਯਾਪਕਰੂਪ ਹੋਣ ਕਰਕੇ ਪ੍ਰਾਣ ਲਈ ਬ੍ਰਹਮ ਸ਼ਬਦ ਵਰਤਿਆ ਹੈ. "ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ." (ਆਸਾ ਕਬੀਰ) ਪ੍ਰਾਣਾਂ ਨੂੰ ਦਸਮਦ੍ਵਾਰ ਚੜ੍ਹਾਵੇ। ੨. ਜੀਵਾਤਮਾ, ਜੋ ਉਪਾਧਿ ਕਰਕੇ ਅਧੋਗਤਿ ਨੂੰ ਪ੍ਰਾਪਤ ਹੋ ਗਿਆ ਹੈ, ਉਸ ਨੂੰ ਆਕਾਸ਼ ਚੜ੍ਹਾਉਣ ਤੋਂ ਭਾਵ ਉੱਚ ਪਦਵੀ ਨੂੰ ਪਹੁਚਾਉਣਾ ਹੈ.


ਫ਼ਾ. [تلخی] ਤਲਖ਼ੀ. ਸੰਗ੍ਯਾ- ਕਟੁਤਾ. ਕੌੜਾਪਨ। ੨. ਈਰਖ਼ਾ. ਜਲਨ। ੩. ਤਅ਼ੱਲੁਕ ਦਾ ਭਾਵ. ਅਧੀਨਤਾ. ਤਾਬੇਦਾਰੀ (dependence) "ਤਿਸ ਕਉ ਤਲਕੀ ਕਿਸੈ ਕੀ ਨਾਹੀ." (ਵਾਰ ਵਡ ਮਃ ੪) ਦੇਖੋ, ਤਅ਼ੱਲੁਕ.


ਅ਼. [طلقیِن] ਸੰਗ੍ਯਾ- ਸਿਖ੍ਯਾ ਦੇਣ ਦੀ ਕ੍ਰਿਯਾ. ਪੜ੍ਹਾਉਣਾ.


ਫ਼ਾ. [تلخ] ਵਿ- ਕੌੜਾ. ਕਟੁ। ੨. ਕੌੜੇ ਸੁਭਾਉ ਵਾਲਾ.


ਦੇਖੋ, ਤਲਕੀ.