Meanings of Punjabi words starting from ਨ

ਇੱਕ ਬੂਟੀ, ਜਿਸ ਨੂੰ ਨਾਗ ਦੀ ਵਿਸ ਦੂਰ ਕਰਨ ਵਾਲੀ ਮੰਨਦੇ ਹਨ. L. Artemisia vulgaris. ਦੇਖੋ, ਭਰਨੀ.


ਨਾਗ ਦੀ ਮਦੀਨ. ਸਰਪਣੀ. ਸੱਪਣ. ਨਾਗਿਨੀ. "ਨਾਗਨਿ ਹੋਵਾਂ ਧਰ ਵਸਾਂ." (ਗਉ ਮਃ ੧) ੨. ਬਰਛੀ। ੩. ਦੇਖੋ, ਨਾਗਨੀ ੨.


ਸੱਪਣ. ਦੇਖੋ, ਨਾਗਨਿ. "ਮਾਇਆ ਹੋਈ ਨਾਗਨੀ." (ਵਾਰ ਗੂਜ ੧. ਮਃ ੩) ੨. ਨਾਗ (ਹਾਥੀਆਂ) ਦੀ ਸੈਨਾ. ਗਜਸੈਨਾ. (ਸਨਾਮਾ)


ਸ਼ੇਸਨਾਗ। ੨. ਐਰਾਵਤ ਹਾਥੀ। ੩. ਉਹ ਰਾਜਾ, ਜਿਸ ਪਾਸ ਹਾਥੀ ਹਨ.


ਸੰਗ੍ਯਾ- ਨਾਗਰੂਪ ਪਾਸ਼ (ਫਾਹੀ). ੨. ਵਰੁਣ ਦੇਵਤਾ ਦਾ ਸ਼ਸਤ੍ਰ, ਜਿਸ ਨਾਲ ਉਹ ਵੈਰੀਆਂ ਨੂੰ ਬੰਨ੍ਹ ਲੈਂਦਾ ਸੀ। ੩. ਪੁਰਾਣਾਂ ਅਨੁਸਾਰ ਇੱਕ ਮੰਤ੍ਰਕ੍ਰਿਯਾ ਜਿਸ ਨਾਲ ਵੈਰੀਆਂ ਨੂੰ ਸੱਪਾਂ ਦੀ ਫਾਹੀ ਨਾਲ ਬੰਨ੍ਹਿਆ ਜਾਂਦਾ ਸੀ. ਨਾਗਪਾਸ਼ ਤੋਂ ਬਚਣ ਲਈ ਗਰੁੜਮੰਤ੍ਰ ਜਪਿਆ ਜਾਂਦਾ ਸੀ.


(ਸਨਾਮਾ) ਫ਼ੌਜ. ਸੈਨਾ. ਦੇਖੋ, ਸਰਪਤਾਤਣੀ ਇਸਣੀ.