Meanings of Punjabi words starting from ਰ

ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ.


ਸੰਗ੍ਯਾ- ਰਾਜ੍ਯਤਾ. ਰਾਜ੍ਯਪਨ. ਬਾਦਸ਼ਾਹਤ. "ਥਿਰ ਨਾਨਕ ਰਾਜਇਆ." (ਸਾਰ ਮਃ ੫)


ਸੰ. ਵਿ- ਰਜ ਗੁਣ ਦਾ। ੨. ਸੰਗ੍ਯਾ- ਰਜ ਗੁਣ ਤੋਂ ਉਪਜੇ ਕਰਮੇਂਦ੍ਰਿਯ.


ਸੰਗ੍ਯਾ- ਰਾਜਾ ਦੀ ਸਭਾ ੨. ਰਾਜਿਆਂ ਦੀ ਸਭਾ. ਨ੍ਰਿਪਸਮਾਜ। ੩. ਦੇਖੋ, ਨਰੇਂਦ੍ਰਮੰਡਲ। ੪. ਰਾਜ ਕਾਜ ਕਰਨ ਵਾਲੀ ਮਜਲਿਸ.


ਦੇਖੋ, ਰਾਜਸ਼੍ਰੀ.


ਇੱਕ ਉਦਯਪੁਰ ਦਾ ਰਾਜਾ. ਦੇਖੋ, ਔਰੰਗਜ਼ੇਬ। ੨. ਇੱਕ ਪਹਾੜੀ ਰਾਜਪੂਤ ਯੋਧਾ, ਜੋ ਨਾਦੌਨ ਦੇ ਜੰਗ ਵਿੱਚ ਭੀਮਚੰਦ ਦਾ ਸਹਾਇਕ ਸੀ. ਦੇਖੋ, ਵਿਚਿਤ੍ਰਨਾਟਕ ਅਃ ੯। ੩. ਸ਼ਾਦੂਲ. ਸ਼ੇਰ ਬਬਰ. Lion.