Meanings of Punjabi words starting from ਕ

ਬ੍ਰਹਮਾ, ਜੋ ਕਮਲ ਤੋਂ ਪੈਦਾ ਹੋਇਆ ਹੈ. ਕਮਲ ਦਾ ਪੁਤਰ.


ਕਮਲ ਦਾ ਪੁਤ੍ਰ ਬ੍ਰਹਮਾ, ਉਸ ਦਾ ਪੁਤ੍ਰ ਨਾਰਦ. "ਕਮਲ ਕੇ ਤਾਤ ਕੇ ਤਾਤ ਸੰਗ ਨਾਰਿ ਲੈ." (ਗੁਵਿ ੧੦) ਨਾਰਦ ਆਪਣੇ ਨਾਲ ਕਲਯੋਗਣੀਆਂ ਲੈਕੇ.


ਕਮਲਾਂ ਦੀ ਰਖ੍ਯਾ ਕਰਨ ਵਾਲਾ ਤਾਲ. ਝੀਲ. (ਸਨਾਮਾ)


ਵਿ- ਕਮਲ ਜੇਹੇ ਹਨ ਜਿਸ ਦੇ ਨੇਤ੍ਰ. "ਕਮਲਨੈਨ ਅੰਜਨ ਸਿਆਮ." (ਚਉਬੋਲੇ ਮਃ ੫)


ਬ੍ਰਹਮਾ. ਦੇਖੋ, ਕਮਲਸੁਤ। ੨. ਵਿ- ਕਮਲ ਦਾ ਪੁਤ੍ਰ. "ਬ੍ਰਹਮ ਕਮਲਪੁਤ, ਮੀਨ ਬਿਆਸਾ." (ਕਾਨ ਅਃ ਮਃ ੪) ਬ੍ਰਹਮਾ ਕੌਲ ਦਾ ਪੁਤ ਹੈ, ਵ੍ਯਾਸ ਮਤਸ੍ਯੋਦਰੀ ਦਾ.


ਸੰਗ੍ਯਾ- ਕਮਲ ਦੀ ਡੋਡੀ ਦੇ ਆਕਾਰ ਦਾ ਦਿਲ, ਉਸ ਦੇ ਖਿੜਨ ਦੀ ਕ੍ਰਿਯਾ. ਚਿੱਤ ਦਾ ਵਿਕਾਸ਼. "ਚਾਰਿ ਪਦਾਰਥ ਕਮਲ ਪ੍ਰਗਾਸ." (ਸੁਖਮਨੀ) "ਕਮਲ ਪ੍ਰਗਾਸੁ ਭਇਆ ਗੁਰੁ ਪਾਇਆ." (ਮਾਲੀ ਮਃ ੪) "ਕਮਲ ਬਿਗਾਸ ਸਦਾ ਸੁਖ ਪਾਇਆ." (ਮਾਝ ਅਃ ਮਃ ੩)