Meanings of Punjabi words starting from ਖ

ਦੇਖੋ, ਖਿਝ, ਖੀਜ ਅਤੇ ਖੀਜਨਾ. "ਜਿਨ ਕੀ ਰੀਝ ਖੀਝ ਬਿਨ ਮੋਘੂ." (ਗੁਪ੍ਰਸੂ) ਪ੍ਰਸੰਨਤਾ ਅਤੇ ਕੋਪ ਅਮੋਘ (ਸਫਲ) ਹੈ.


ਸੰ. ਕ੍ਸ਼ੀਣ. ਵਿ- ਪਤਲਾ. ਦੁਬਲਾ। ੨. ਘਟਿਆ ਹੋਇਆ. ਕਮਜ਼ੋਰ. "ਬਿਰਧੁ ਭਇਆ ਤਨੁ ਖੀਣ." (ਸ੍ਰੀ ਮਃ ੧. ਪਹਿਰੇ) ੩. ਨਸ੍ਟ. "ਖੀਣ ਪਦਾਰਥ ਘਰ ਕੇ ਹੋਏ." (ਗੁਪ੍ਰਸੂ) "ਕਹਿ ਕਬੀਰ ਕਿਲਬਿਖ ਗਏ ਖੀਣਾ." (ਪ੍ਰਭਾ)


ਦੇਖੋ, ਖੀਣ. "ਜਲਹਿ ਬਿਨ ਖੀਨ." (ਗਉ ਕਬੀਰ) ੨. ਸੰ. खीन्न. ਖਿੰਨ. ਦੁਖੀ. ਵ੍ਯਾਕੁਲ. "ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ." (ਸਾਰ ਮਃ ੫) "ਮੀਨਾ ਜਲਹੀਨ ਹੇ, ਉਹ ਬਿਛੁਰਤ ਮਨੁਤਨੁ ਖੀਨ ਹੇ." (ਆਸਾ ਛੰਤ ਮਃ ੫)


ਵਿ- ਕ੍ਸ਼ੀਣਹੋਇਆ. "ਤਨੁ ਖੀਨਸੂਆ." (ਗਉ ਮਃ ੫) ੨. ਖਿੰਨ (ਉਦਾਸ) ਹੋਇਆ.


ਦੇਖੋ, ਕਮਖਾਬ. "ਖੀਨਖਾਫ ਲਾਗੈ ਜਰੀ ਸੁੰਦਰ ਦੁਤਿਵੰਤੀ." (ਗੁਪ੍ਰਸੂ) "ਖੀਨਖਾਬ ਕੇ ਥਾਨ ਘਨੇਰੇ." (ਗੁਪ੍ਰਸੂ)


ਦੇਖੋ, ਖੀਣਾ. "ਨੈਨਹੁ ਨੀਰ ਬਹੈ ਤਨੁ ਖੀਨਾ." (ਸੋਰ ਭੀਖਨ) ੨. ਖਿੰਨ. ਉਦਾਸ. ਨਾਰਾਜ. "ਕਾਹੂ ਨ ਕਰਤੇ ਕਛੁ ਖੀਨਾ." (ਬਿਲਾ ਮਃ ੫)


ਵਿ- ਕ੍ਸ਼ੀਣ (ਨਾਸ਼) ਹੋਈ। ੨. ਖਿੰਨ ਉਦਾਸ ਹੋਈ.