Meanings of Punjabi words starting from ਚ

ਦੇਖੋ, ਚਾਰਣ। ੨. ਅਹੇੜੀਆਂ ਦੀ ਇੱਕ ਜਾਤਿ.


ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆਂ ਅਗਿ. (ਵਾਰ ਮਾਝ ਮਃ ੧)#ਹਿੰਸਾ- ਜੀਵਾਂ ਨੂੰ ਦੁਖ ਦੇਣਾ.#ਹਿਤ (ਮੋਹ)- ਅਗ੍ਯਾਨਵਸ਼ਿ ਹੋ ਕੇ ਪਦਾਰਥਾਂ ਦਾ ਸਨੇਹ.#ਲੋਭ- ਅਯੋਗ ਰੀਤਿ ਨਾਲ ਪਦਾਰਥਾਂ ਦੇ ਲੈਣ ਦੀ ਇੱਛਾ.#ਕ੍ਰੋਧ- ਅਕਾਰਣ ਗ਼ੁੱਸੇ ਵਿੱਚ ਸੜਨਾ ਅਤੇ ਹੋਰਨਾਂ ਨੂੰ ਹਾਨੀ ਪੁਚਾਉਣੀ.


ਧਰਮ ਦੇ ਚਾਰ ਭਾਗ. ਚਾਰ ਅੰਗ- ਸੰਤੋਖ, ਜਤ, ਤਪ, ਨਾਮਕੀਰਤਨ. "ਪਗ ਚਾਰੇ ਧਰਮ ਧਿਆਨ ਜੀਓ." (ਆਸਾ ਛੰਤ ਮਃ ੪) ੨. ਕਿਤਨੇ ਗ੍ਰੰਥਾਂ ਵਿੱਚ- ਸਤ੍ਯ, ਤਪ, ਦਯਾ, ਦਾਨ- ਇਹ ਧਰਮ ਦੇ ਚਾਰ ਪੈਰ ਲਿਖੇ ਹਨ। ੩. ਦੇਖੋ, ਧਰਮ ਦੇ ਚਾਰ ਚਰਣ.


ਅਰਥ, ਧਰਮ, ਕਾਮ, ਮੋਕ੍ਸ਼੍‍ "ਚਾਰ ਪਦਾਰਥ ਜੇ ਕੋ ਮਾਂਗੈ। ਸਾਧੁਜਨਾ ਕੀ ਸੇਵਾ ਲਾਗੈ." (ਸੁਖਮਨੀ) "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੪)


ਦੇਖੋ, ਚਾਰ ਕਿਲਵਿਖ.


ਚਾਰ ਪ੍ਰਕਾਰ ਦਾ ਪੁਰੁਸ.#"ਨਰ ਏਕ ਅਕੀਨਹੀ ਪ੍ਰੀਤਿ ਕਰੇ#ਇਕ ਕੀਨ ਕਰੇ, ਇਕ ਕੀਨ ਜੁ ਜਾਨੇ,#ਏਕ ਨ ਪ੍ਰੀਤਿ ਕੇ ਭੇਦ ਜਨੈ#ਜੋਉ ਪ੍ਰੀਤਿ ਕਰੈ ਅਰਿਕੈ ਤਿਹ ਮਾਨੇ." (ਕ੍ਰਿਸਨਾਵ) ਇੱਕ ਆਦਮੀ ਬਿਨਾ ਪ੍ਰੀਤਿ ਕੀਤੇ ਹੀ, ਅਰਥਾਤ ਜੇ ਉਨ੍ਹਾਂ ਨਾਲ ਪ੍ਰੇਮ ਨਾ ਭੀ ਕਰੀਏ, ਤਦ ਭੀ ਦੂਜਿਆਂ ਨਾਲ ਪ੍ਰੇਮ ਕਰਦੇ ਹਨ, ਇਕ ਪ੍ਰੀਤਿ ਦੇ ਬਦਲੇ ਪ੍ਰੇਮ ਕਰਦੇ ਹਨ, ਇੱਕ ਕੀਤੇ ਉਪਕਾਰ ਨੂੰ ਮੰਨਦੇ ਹਨ, ਇੱਕ ਪ੍ਰੀਤਿ ਕਰਨ ਵਾਲਿਆਂ ਨਾਲ ਪ੍ਰੇਮ ਦੀ ਥਾਂ ਵੈਰ ਕਰਦੇ ਹਨ। ੨. ਰਤਿਸ਼ਾਸਤ੍ਰ ਅਨੁਸਾਰ- ਸ਼ਸ਼ਕ, ਹਰਿਣ, ਵ੍ਰਿਸਭ ਅਤੇ ਤੁਰੰਗ. ਦੇਖੋ, ਪੁਰਖਜਾਤਿ.


ਦੇਖੋ, ਚਾਰ ਚਰਣ। ੨. ਦ੍ਵੰਦਯੁੱਧ ਕਰਨ ਵਾਲੇ ਦੋ ਯੋਧਾ. ਜੰਗ ਵਿੱਚ ਜੁਟੇ ਹੋਏ ਦੋ ਸੂਰਮੇ, ਜਿਨ੍ਹਾਂ ਦੇ ਚਾਰ ਪੈਰ ਹੁੰਦੇ ਹਨ. "ਨ ਚਾਰ ਪੈਰ ਭਾਜਿਯੰ." (ਵਿਚਿਤ੍ਰ) ੩. ਚਾਰ ਕ਼ਦਮ. ਚਾਰ ਡਿੰਘ.