Meanings of Punjabi words starting from ਜ

ਸੰਗ੍ਯਾ- ਈਂਧਨ. ਅਗਨਿ ਜ੍ਵਲਨ ਕਰਨ ਦੀ ਸਾਮਗ੍ਰੀ. "ਕਾਮ ਕ੍ਰੋਧੁ ਦੁਇ ਕੀਏ ਜਲੇਤਾ." (ਰਾਮ ਕਬੀਰ)


ਸੰਗ੍ਯਾ- ਵਡੀ ਜਲੇਬੀ। ੨. ਅ਼. [جلیب] ਵੇਚਣ ਲਈ ਲਿਆਂਦਾ ਗ਼ੁਲਾਮ.


ਇਸ ਦਾ ਮੂਲ ਫ਼ਾ. [جلیبدار] ਜਿਲੌਦਾਰ ਹੈ. ਜਿਲੌ (ਘੋੜੇ ਦੀ ਬਾਗ) ਦਾਰ (ਫੜਨ ਵਾਲਾ). ਜੋ ਅਮੀਰ ਦੇ ਘੋੜੇ ਦੀ ਬਾਗ ਫੜਕੇ ਸਾਥ ਚਲੇ. ਜਿਲੌਬਰਦਾਰ. "ਕਿਤੜੇ ਲੱਖ ਜਲੇਬਦਾਰ ਗਾਡੀਵਾਨ ਚਲਾਇ ਗਡੀਰਾਂ." (ਭਾਗੁ)


ਇਸ ਪ੍ਰਕਾਰ ਦੀ ਮਿਠਾਈ. ਕਰਣਸ਼ਸ੍ਕੁਲੀ.


ਦੇਖੋ, ਜਲਨਾ. ਜਲਦਾ ਹੈ। ੨. ਜਲਨ ਤੋਂ. ਜਲਨੇ ਸੇ. "ਜਲੈ ਨ ਪਾਈਐ ਰਾਮ ਸਨੇਹੀ." (ਗਉ ਮਃ ੫) ੩. ਜਲਾਵੈ. ਦਗਧ ਕਰੈ. "ਹਰਿ ਸੰਗਿ ਰਾਤੇ ਭਾਹਿ ਨ ਜਲੈ." (ਗਉ ਮਃ ੫)