Meanings of Punjabi words starting from ਧ

ਧਰ- ਦ. ਦੇਖੋ, ਧਾਰਾਧਰ ਧ੍ਰਦ.


ਦੇਖੋ, ਧਰਮ. "ਜੋਗਅਭਿਆਸ ਕਰਮ ਧਰਮ ਕਿਰਿਆ." (ਸੁਖਮਨੀ)


ਦੇਖੋ, ਧਰਮਸਾਲ. "ਕੋਟਿ ਬ੍ਰਹਮੰਡ ਜਾਕੇ ਧ੍ਰਮਸਾਲ." (ਭੈਰ ਅਃ ਮਃ ੫)


ਧਰਮਪੰਥ. ਧਰਮ ਦਾ ਮਾਰਗ. ਸਿੱਖ ਪੰਥ. "ਧ੍ਰਮਪੰਥ ਧਰਿਓ ਧਰਨੀਧਰ ਆਪਿ." (ਸਵੈਯੇ ਮਃ ੪. ਕੇ)


ਦੇਖੋ, ਧਰਮਰਾਇ. "ਜਿਉ ਮਥਨਿ ਮਾਧਾਣੀਆ ਤਿਉ ਮਥੈ ਧ੍ਰਮਰਾਇ." (ਸਵਾ ਮਃ ੫) "ਕਰਰੋ ਧ੍ਰਮਰਾਇਆ." (ਸੂਹੀ ਪੜਤਾਲ ਮਃ ੫)


ਵਿ- ਧਰਮ- ਵੰਤ. ਧਰਮਵਾਨ. "ਧ੍ਰਮੰਤ ਚਕ੍ਰ ਬਕ੍ਰਣੰ." (ਗ੍ਯਾਨ)


ਵਿ- ਤ੍ਰਿਪ੍ਤ. ਰੱਜਿਆ ਹੋਇਆ। ੨. ਪ੍ਰਸੰਨ. ਖ਼ੁਸ਼. "ਰਾਮ ਰਸਾਇਣ ਆਤਮ ਧ੍ਰਾਪ." (ਬਿਲਾ ਮਃ ੫)


ਕ੍ਰਿ- ਤ੍ਰਿਪ੍ਤ ਹੋਣਾ. ਰੱਜਣਾ. "ਧ੍ਰਾਪਸਿ ਨਾਹੀ ਤ੍ਰਿਸਨਾ ਭੂਖ." (ਧਨਾ ਮਃ ੫) "ਮਨ ਕਉ ਹੋਇ ਸੰਤੋਖ ਭੁਖਾ ਧ੍ਰਾਪੀਐ." (ਵਾਰ ਗੂਜ ੨. ਮਃ ੫) ੨. ਪ੍ਰਸੰਨ ਹੋਣਾ. ਸੰਤੁਸ੍ਟ ਹੋਣਾ. "ਬਿਨੁ ਸੰਗਤਿ ਸਾਧ ਨ ਧ੍ਰਾਪੀਆ." (ਸ੍ਰੀ ਮਃ ੧)


ਤ੍ਰਿਪ੍ਤ ਹੋਏ. "ਜੀਅ ਜੰਤੁ ਸਭਿ ਧ੍ਰਾਪੇ." (ਮਾਝ ਮਃ ੫)


ਤ੍ਰਿਪ੍ਤ ਹੁੰਦਾ ਹੈ. "ਹਰਿਰਸ ਧ੍ਰਾਪੈ." (ਸਵਾ ਮਃ ੩)


ਸੰ. धृ. ਧਾ- ਧਾਰਣ ਕਰਨਾ (ਰੱਖਣਾ), ਸਹਾਰਾ ਦੇਣਾ.