Meanings of Punjabi words starting from ਨ

ਦੇਖੋ, ਹਸ੍ਤਿਨਾਪੁਰ। ੨. ਮੱਧਭਾਰਤ (C. P. ) ਦਾ ਪ੍ਰਧਾਨ ਨਗਰ ਜੋ ਗਵਰਨਰ ਦੀ ਰਾਜਧਾਨੀ ਹੈ. ਇਹ ਬੰਬਈ ਤੋਂ ਰੇਲ ਦੇ ਰਸਤੇ ੫੨੦, ਅਤੇ ਕਲਕੱਤੇ ਤੋਂ ੭੦੧ ਮੀਲ ਹੈ. ਨਾਗ ਨਦੀ ਤੇ ਵਸਣ ਕਾਰਣ ਇਸ ਦਾ ਨਾਉਂ ਨਾਗਪੁਰ ਹੋਇਆ ਹੈ. ਇਹ ਨਗਰ ਈਸਵੀ ਅਠਾਰਵੀਂ ਸਦੀ ਵਿੱਚ ਗੋਂਡ ਰਾਜਾ ਬਖ਼ਤਬਲੰਦ ਨੇ ਆਬਾਦ ਕੀਤਾ ਹੈ. ਨਾਗਪੁਰ ਦੇ ਸੰਗਤਰੇ ਭਾਰਤ ਵਿੱਚ ਬਹੁਤ ਮਿੱਠੇ ਸਮਝੇ ਗਏ ਹਨ.#ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਨੂੰ ਜਾਂਦੇ ਇੱਥੇ ਵਿਰਾਜੇ ਹਨ.


ਸਾਉਣ ਸੁਦੀ ੫. ਇਸ ਦਿਨ ਹਿੰਦੂ ਨਾਗਾਂ ਦੀ ਪੂਜਾ ਕਰਦੇ ਹਨ. ਵਰਾਹਪੁਰਾਣ ਵਿੱਚ ਲੇਖ ਹੈ ਕਿ ਇਸ ਦਿਨ ਬ੍ਰਹਮਾਂ ਨੇ ਨਾਗਾਂ ਨੂੰ ਵਰ ਦਿੱਤਾ ਸੀ.


ਦੇਖੋ, ਨਾਗਪਾਸ.


ਅਫੀਮ. ਦੇਖੋ, ਅਹਿਫੇਨ ਅਤੇ ਪਾਰਬਤੀ ਬਲੱਭਾ.


ਸੰਗ੍ਯਾ- ਨਾਗਭਾਸਾ. ਨਾਗਵੰਸ਼ੀ ਲੋਕਾਂ ਦੀ ਬੋਲੀ. ਦੇਖੋ, ਤਕ੍ਸ਼੍‍ਕ. "ਕਹੂੰ ਨਾਗ ਬਾਨੀ." (ਅਕਾਲ) ਦੇਖੋ, ਨਾਗਭਾਸਾ.


ਸੰ. ਨਾਗਵੱਲੀ. ਸੰਗ੍ਯਾ- ਪਾਨਾਂ ਦੀ ਬੇਲ। ੨. ਭਾਈ ਸੰਤੋਖਸਿੰਘ ਨੇ ਪਾਨ ਨੂੰ ਭੀ ਨਾਗਬੇਲ ਲਿਖਿਆ ਹੈ. "ਨਾਗਬੇਲ ਨ੍ਰਿਪ ਕੀਨ ਅਗਾਰੇ. !" (ਗੁਪ੍ਰਸੂ)


ਦੇਖੋ, ਨਾਗਕੁਲ.


ਨਾਗਵੰਸ਼ ਵਿੱਚ ਹੋਣ ਵਾਲਾ। ੨. ਛੋਟੇ ਨਾਗਪੁਰ¹ ਦੇ ਇਲਾਕੇ ਰਹਿਣ ਵਾਲੀ ਇੱਕ ਜਾਤਿ, ਜੋ ਆਪਣੇ ਤਾਈਂ ਪੁੰਡਰੀਕ ਨਾਗ ਦੀ ਸੰਤਾਨ ਆਖਦੀ ਹੈ.


ਦੇਖੋ, ਨਾਗਬਾਨੀ. ਤਿੱਬਤੀ ਲੋਕ ਆਪਣੀ ਬੋਲੀ ਨੂੰ ਨਾਗ ਭਾਸਾ ਆਖਦੇ ਹਨ.