Meanings of Punjabi words starting from ਬ

ਬਧ ਕਰੈ. ਮਾਰਦਾ. "ਹਰਿ ਸਿਮਰਤ ਮੋਹ ਮਾਨ ਨ ਬਧੈ." (ਭੈਰ ਮਃ ੫) ੨. ਵਧੈ. ਅਧਿਕ ਹੋਵੈ.


ਵਿ- ਬਧ (ਹਤ੍ਯਾ) ਕਰਤਾ. ਮਾਰਨ ਵਾਲਾ। ੨. ਵ੍ਰਿੱਧਿ ਕਰੈਯਾ. ਵਧਾਉਣ ਵਾਲਾ. "ਬਧੈਯਾ ਰਾਜਸਾਜ ਕੇ." (ਗੁਪ੍ਰਸੂ)


ਆਬਾਦ ਕੀਤਾ. ਬੰਨ੍ਹਿਆਂ. ਵਸਾਇਆ ਹੈ. "ਬਧੋਹੁ ਪੁਰਖਿ ਬਿਧਾਤੈ." (ਫੁਨਹੇ ਮਃ ੫)


ਸੰ. ਵਨ. ਸੰਗ੍ਯਾ- ਜੰਗਲ ਵਣ. "ਕਾਹੇ ਰੇ, ਬਨ ਖੋਜਨ ਜਾਈ?" (ਧਨਾ ਮਃ ੯) ੨. ਸਮੂਹ. ਸਮੁਦਾਯ। ੩. ਜਲ. "ਭਾਤਿ ਭਾਤਿ ਬਨ ਬਨ ਅਵਗਾਹੇ." (ਮਾਝ ਮਃ ੫) ਅਨੇਕ ਪ੍ਰਕਾਰ ਦੇ ਜੰਗਲ ਅਤੇ ਜਲ (ਤੀਰਥ) ਅਵਗਾਹੇ. "ਮਨੁ ਮਾਰਣ ਕਾਰਣਿ ਬਨ ਜਾਈਐ। ਸੋ ਜਲੁ ਬਿਨੁ ਭਗਵੰਤ ਨ ਪਾਈਐ." (ਗਉ ਕਬੀਰ) ੪. ਜਲ ਦਾ ਸਮੁਦਾਯ, ਸਮੁੰਦਰ. "ਬਿਖਿਆ ਅਮ੍ਰਿਤ ਬਨ ਦੇਖੇ ਅਵਗਾਹ ਜੀ." (ਭਾਗੁ ਕ) "ਲਗੀ ਬੜਵਾਨਲ ਜ੍ਯੋਂ ਬਨ ਮੇ." (ਚੰਡੀ ੧) ਯੋਧਿਆਂ ਦਾ ਲਾਲ ਲਹੂ ਨਹੀਂ, ਮਾਨੋ ਪਾਣੀ ਨੂੰ ਬੜਵਾ ਅਗਨਿ ਲੱਗੀ ਹੋਈ ਹੈ। ੫. ਪੀਲੂ ਦਾ ਬਿਰਛ. ਮਾਲ. "ਬਨ ਫੂਲੇ ਮੰਝ ਬਾਰਿ." (ਤੁਖਾ ਬਾਰਹਮਾਹਾ) ੬. ਬਾਗ. ਉਪਵਨ। ੭. ਭਾਵ- ਸ਼ਰੀਰ. ਦੇਹ. "ਜਬ ਲਗੁ ਸਿੰਘੁ ਰਹੈ ਬਨ ਮਾਹਿ." (ਭੈਰ ਕਬੀਰ) ਜਦ ਤੋੜੀ ਹੰਕਾਰ (ਸ਼ੇਰ) ਜੰਗਲ (ਸ਼ਰੀਰ) ਵਿੱਚ ਹੈ। ੮. ਫ਼ਾ. [بن] ਬਗੀਚਾ। ੯. ਪਿੜ. ਖਲਹਾਨ. ਅੰਨ ਗਾਹੁਣ ਦਾ ਥਾਂ। ੧੦. ਦੇਖੋ, ਵਣੁ.


ਵਿ- ਬਣਾਉਣ ਵਾਲਾ. "ਸਭ ਬਿਧਿ ਹਰਿ ਹਰਿ ਆਪਿ ਬਨਈਆ." (ਬਿਲਾ ਅਃ ਮਃ ੪)