Meanings of Punjabi words starting from ਰ

ਰਾਜਾ ਦੇ ਬੈਠਣ ਦੀ ਗੱਦੀ. ਤਖ਼ਤ.


ਵਿ- ਰਾਜਾ ਜੇਹਾ. ਰਾਜਾ ਯੋਗ੍ਯ। ੨. ਰਜੋਗੁਣਮਈ। ੩. ਸੰਗ੍ਯਾ- ਦੁਰਗਾ. ਦੇਵੀ.


ਦੇਖੋ, ਰਾਜਸ. "ਰਾਜਸੁ ਸਾਤਕੁ ਤਾਮਸੁ ਡਰਪਹਿ." (ਮਾਰੂ ਮਃ ੫)


ਰਾਜ੍ਯ- ਸ੍‍ਥਲੀ. ਰਾਜਧਾਨੀ. "ਸੁਭੰਤ ਰਾਜਸੁਥਲੀ." (ਗ੍ਯਾਨ)


ਰਾਜਾ ਦੇ ਕਰਨ ਯੋਗ ਯਗ੍ਯ. ਇੱਕ ਪ੍ਰਕਾਰ ਦਾ ਯਗ੍ਯ, ਜਿਸ ਨੂੰ ਚੰਕ੍ਰਵਰਤੀ ਰਾਜਾ ਕਰਦਾ ਸੀ ਅਰ ਯਗ੍ਯ ਵਿੱਚ ਸਾਰੇ ਅਧੀਨ ਰਾਜੇ ਹਾਜਿਰ ਹੋਕੇ ਸੇਵਾ ਕਰਦੇ ਸਨ. ਸ਼ਤਪਥਬ੍ਰਾਹਮਣ ਅਨੁਸਾਰ ਇਸ ਦਾ ਆਰੰਭ ਸੋਮਯਾਗ ਤੋਂ ਹੋਕੇ ਸੌਤ੍ਰਾਮਣੀ ਯਗ੍ਯ ਨਾਲ ਸਮਾਪਤੀ ਹੁੰਦੀ ਹੈ, ਅਰ ਵਿੱਚ ਵਿੱਚ ਅਨੰਤ ਯਗ੍ਯ ਹੁੰਦੇ ਹਨ. ਇਹ ਕਈ ਵਰ੍ਹਿਆਂ ਵਿੱਚ ਹੋਇਆ ਕਰਦਾ ਹੈ. "ਹਯਾਦਿ ਕੁੰਜਮੇਧ ਰਾਜਸੂ ਬਿਨਾ ਨ ਭਰਮਣੰ." (ਗ੍ਯਾਨ) "ਮਖ ਰਾਜਸੂਅ ਕੋ ਕੀਓ ਚਾਉ." (ਗ੍ਯਾਨ) "ਰਾਜਸੂਇ ਕੀਨੇ ਦਸ ਬਾਰਾ." (ਰਾਮਾਵ)


ਸੰਗ੍ਯਾ- ਰਾਜਾ ਦੀ ਸ਼ੋਭਾ। ੨. ਰਾਜਲਕ੍ਸ਼੍‍ਮੀ। ੩. ਦੁਰਗਾ.


ਚਿੱਟੇ ਖੰਭ, ਲਾਲ ਚੁੰਜ ਅਤੇ ਪੈਰਾਂ ਵਾਲਾ ਹੰਸ, ਜੋ ਆਪਣੀ ਜਾਤਿ ਵਿੱਚ ਉੱਤਮ ਹੈ.¹


ਸੰ. ਵਿ- ਪ੍ਰਕਾਸ਼ਣ ਵਾਲਾ. ਚਮਕਣ ਵਾਲਾ। ੨. ਸੰਗ੍ਯਾ- ਰਾਜਾ। ੩. ਅ਼. [رازق] ਰਾਜ਼ਿਕ. ਵਿ- ਰਿਜਕ਼ (ਰੋਜ਼ੀ) ਦੇਣ ਵਾਲਾ. "ਕਿ ਰਾਜਕ ਰਹੀਮ ਹੈ." (ਜਾਪੁ)


ਰਾਜਾ ਦਾ ਲਾਇਆ ਮੁਆਮਲਾ (ਖ਼ਿਰਾਜ), ਜੋ ਪ੍ਰਜਾ ਤੋਂ ਲਿਆ ਜਾਂਦਾ ਹੈ. ਮਨੂ ਦੇ ਸਮੇਂ ਇਹ ਉਪਜ ਦਾ ਛੀਵਾਂ ਹਿੱਸਾ ਸੀ. ਬਹੁਤ ਗ੍ਰੰਥ ਵਿੱਚ ਚੌਥਾ ਭਾਗ ਰਾਜਾ ਦਾ ਲਿਖਿਆ ਹੈ. ਮੁਗਲ ਬਾਦਸ਼ਾਹਾਂ ਵੇਲੇ ਜ਼ਮੀਨ ਦੀ ਪੈਦਾਵਾਰ ਵਿੱਚੋਂ ਇੱਕ ਤਿਹਾਈ ਹਿੱਸਾ ਰਾਜਕਰ ਸੀ ਅਤੇ ਇਸ ਤੋਂ ਵੱਖ ਹੋਰ ਭੀ ਕਈ ਟੈਕ੍‌ਸ (tax) ਪ੍ਰਜਾ ਨੂੰ ਦੇਣੇ ਪੈਂਦੇ ਸਨ- ਮਾਲੀ ਅਹਿਲਕਾਰਾਂ ਦੀ ਪੋਸ਼ਾਕ" ਬਾਬਤ "ਖ਼ਾਲਸਾ" ਨਜਰ ਭੇਟਾ ਬਾਬਤ "ਪੇਸ਼ਕਸ਼" ਜਰੀਬ ਆਦਿ ਦੀ ਮਿਣਤੀ ਬਾਬਤ "ਜਰੀਬਾਨਾ." ਪੋਲੀਸ ਬਾਬਤ "ਜਾਬਿਤ਼ਾਨਾ" ਬਟਾਵੇ ਬਾਬਤ "ਮੁਹੱਸਿਲਾਨਾ" ਕਾਨੂਗੋ ਦੀ ਨੌਕਰੀ ਬਾਬਤ "ਮੁਕ਼ੱਦਮੀ" ਹਥਿਆਰਾਂ ਦੇ ਖਰਚ ਬਾਬਾਤ "ਪੈਕਾਨਾ." ਕਾਗਜਾਂ ਪੁਰ ਮੁਹਰ ਲਾਉਣ ਵਾਲੇ ਬਾਬਤ "ਮੋਹਰਾਨਾ" ਆਦਿ.