Meanings of Punjabi words starting from ਹ

ਵਿ- ਹਤਨ ਕਰਤਾ. ਘਾਤਕ। ੨. ਸੰਗ੍ਯਾ- ਅਗ੍ਯਾਨੀਆਂ ਦੀ ਕਲਪੀ ਹੋਈ ਬਲਾ, ਜਿਸ ਦਾ ਭੈ ਬੱਚਿਆਂ ਨੂੰ ਦਿੱਤਾ ਜਾਂਦਾ ਹੈ. ਮਾਊਂ. ਹਊਆ "ਵਾਕ ਕ੍ਰੂਰ ਤੇ ਝਿਰਕਤੋ ਹਾਊ ਇਤ ਓਰਾ." (ਗੁਪ੍ਰਸੂ)


ਵ੍ਯ- ਸ਼ੋਕ ਅਤੇ ਦੁੱਖ ਬੋਧਕ. "ਹਾਇ ਹਾਇ ਕਰੇ ਦਿਨੁ ਰਾਤਿ." (ਧਨਾ ਛੰਤ ਮਃ ੪) ੨. ਦੇਖੋ, ਹਾਇ ਭਾਇ.


ਦੇਖੋ, ਹਾਯ ਹੂ.


ਦੇਖੋ, ਹਾਵ ਭਾਵ. "ਬਿਸੇਖ ਹਾਇ ਭਾਇ ਕੈ." (ਰਾਮਾਵ) "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬)


ਦੇਖੋ, ਹਾਯਲ.


ਸੰਗ੍ਯਾ- ਇੱਕ ਨੀਲੇ ਰੰਗ ਦੀ ਮੱਖੀ, ਜੋ ਜ਼ਖਮ ਉੱਪਰ ਬੈਠਕੇ ਬਹੁਤ ਕੀੜੇ ਪੈਦਾ ਕਰਦੀ ਹੈ. ਅੰ. Blue Bottle fly । ੨. ਸੰ. ਅਸ੍ਤਿ ਦੀ ਥਾਂ ਹਾਈ ਸ਼ਬਦ ਹੈ. "ਤੂੰ ਮੇਰਾ ਗੁਰੁ ਹਾਈ." (ਸੋਰ ਮਃ ੫) ਤੂੰ ਮੇਰਾ ਗੁਰੂ ਹੈਂ। ੩. [ہائے] ਬਹੁਵਚਨ ਬੋਧਕ ਸ਼ਬਦ. ਇਸ ਦਾ ਪ੍ਰਯੋਗ ਸ਼ਬਦਾਂ ਦੇ ਅੰਤ ਹੁੰਦਾ ਹੈ "ਗਿਆਨੀ ਧਿਆਨੀ ਗੁਰ ਗੁਰ ਹਾਈ." (ਸੋਦਰੁ) ਗੁਰੁਹਾਇ ਗੁਰੁ. ਦੇਖੋ, ਅੰ. High । ੪. ਵਿ- ਹਨਨ ਕਰਤਾ. ਘਾਤਕ. "ਦਲੰਹੋਤ ਹਾਈ." (ਗੁਵਿ ੧੦)