ਅਠਾਰਾਂ ਸਿੱਧੀਆਂ. "ਅਸਟਦਸਾ ਸਿਧਿ ਕਰਤਲੈ ਸਭ ਕ੍ਰਿਪਾ ਤੁਮਾਰੀ." (ਬਿਲਾ ਰਵਦਾਸ) ਦੇਖੋ, ਅਠਾਰਹਿ ਸਿੱਧਿ.
(ਬਿਲਾ ਥਿਤੀ ਮਃ ੧) ਅਠਾਰਾਂ ਪੁਰਾਣ ਖਟ ਸ਼ਾਸਤ੍ਰ ਤਿੰਨ ਗੁਣਾਂ ਤੋਂ ਪੈਦਾ ਕੀਤੇ ਹਨ, ਅਰਥਾਤ ਤ੍ਰਿਗੁਣਾਤਮਕ ਹਨ, ਦੇਖੋ, ਗੀਤਾ ਅਃ ੨, ਸ਼. ੪੫। ੨. ਅੱਠ ਦਿਕਪਾਲ, ਦਸ ਅਵਤਾਰ ਅਤੇ ਤਿੰਨ ਦੇਵਤਾ.
ਦੇਖੋ, ਦਿਗਪਾਲ.
ਦੇਖੋ, ਦਿੱਗਜ.
ਅੱਠ ਅਤੇ ਦੋ, ਦਸ. "ਕਹੂੰ ਅਸਟ ਦੁ ਅਵਤਾਰ ਕੱਥੈ ਕਥਾਣੰ". (ਗ੍ਯਾਨ) ਦਸ ਅਵਤਾਰਾਂ ਦੀ ਕਥਾ ਕਥਦੇ ਹਨ. ਦੇਖੋ, ਦਸ ਅਉਤਾਰ.
ਅੱਠ ਧਾਤਾਂ. ਪੁਰਾਣੇ ਵਿਦ੍ਵਾਨਾਂ ਨੇ ਅੱਠ ਧਾਤਾਂ ਇਹ ਲਿਖੀਆਂ ਹਨ- ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ, ਸਿੱਕਾ। ੨. ਸ਼ਰੀਰ ਵਿੱਚ ਅੱਠ ਧਾਤਾਂ ਇਹ ਮੰਨੀਆਂ ਹਨ- ਖਲੜੀ, ਰੋਮ, ਲਹੂ, ਨਾੜਾਂ, ਹੱਡੀ, ਪੱਠੇ, ਚਰਬੀ, ਵੀਰਜ. "ਅਸਟਮੀ ਅਸਟ ਧਾਤੁ ਕੀ ਕਾਇਆ." (ਗਉ ਥਿਤੀ ਕਬੀਰ) ੩. ਕਈ ਵਿਦ੍ਵਾਨਾ ਨੇ ਸ਼ਰੀਰ ਦੀਆਂ ਅੱਠ ਧਾਤਾਂ ਇਹ ਲਿਖੀਆਂ ਹਨ- ਰਸ, ਰੁਧਿਰ, ਮਾਸ, ਚਰਬੀ, ਅਸ੍ਥੀ, ਮਿੰਜ (ਮੱਜਾ), ਵੀਰਜ, ਬਲ।#੪. ਗੁਰੁਬਾਣੀ ਵਿੱਚ ਚਾਰ ਵਰਣ ਅਤੇ ਚਾਰ ਮਜਹਬਾਂ ਨੂੰ ਅਸਟ ਧਾਤੁ ਲਿਖਿਆ ਹੈ. "ਅਸਟ ਧਾਤੁ ਪਾਤਸਾਹ ਕੀ ਘੜੀਐ ਸਬਦਿ ਵਿਗਾਸ" (ਸ੍ਰੀ. ਅਃ ਮਃ ੧)#"ਅਸਟ ਧਾਤੁ ਇਕ ਧਾਤੁ ਕਰਾਯਾ." (ਭਾਗੁ)#ਸਿੱਖਧਰਮ ਵਿੱਚ ਇਹ ਅੱਠ ਧਾਤਾਂ ਮਿਲਕੇ ਇੱਕ ਰੂਪ ਵਿੱਚ ਹੋ ਗਈਆਂ ਹਨ.
ਦੇਖੋ, ਅਸਟ ਧਾਤੁ.
ਦੇਖੋ, ਅਸਦ ਨਦੀ.
ਸੰਗ੍ਯਾ- ਪੁਰਾਣਾਂ ਅਤੇ ਸਿਮ੍ਰਿਤੀਆਂ ਵਿੱਚ ਲਿਖੀਆਂ ਅੱਠ ਪਵਿਤ੍ਰ ਨਦੀਆਂ- ਗੰਗਾ, ਯਮੁਨਾ (ਜਮਨਾ), ਸਰਸ੍ਵਤੀ, ਸ਼ਤਦ੍ਰਵ (ਸਤਲੁਜ), ਵਿਪਾਸ਼ਾ (ਬਿਆਸ), ਏਰਾਵਤੀ (ਰਾਵੀ), ਚੰਦ੍ਰਭਾਗਾ (ਝਨਾਂ), ਵਿਤਸਤਾ (ਜੇਹਲਮ). "ਲਖੇ ਅਸ੍ਟ ਨਦ੍ਯਾਨ ਕੋ ਦਰਪ ਭਾਜੈ." (ਚਰਿਤ੍ਰ ੪੦੫)
ਦੇਖੋ, ਨਾਇਕਾ ਸ਼ਬਦ ਫੁਟਨੋਟ
ਸਮੇਤ.
nan