Meanings of Punjabi words starting from ਇ

ਵਿ- ਏਕਚਤ੍ਵਾਰਿੰਸ਼ਤ. ਇੱਕ ਉੱਪਰ ਚਾਲੀ. ੪੧.


ਅ਼. [اِختیار] ਇਖ਼ਤਯਾਰ. ਸੰਗ੍ਯਾ- ਅਧਿਕਾਰ। ੨. ਵਸ਼. ਕ਼ਾਬੂ। ੩. ਅੰਗੀਕਾਰ. ਸ੍ਵੀਕਾਰ. "ਬੰਦੇ, ਬੰਦਗੀ ਇਕਤੀਆਰ." (ਗਉ ਕਬੀਰ)


ਵਿ- ਏਕਤ੍ਰਿੰਸ਼ਤ. ਤੀਸ ਉੱਪਰ ਇੱਕ ੩੧.


ਵਿ- ਏਕਤ੍ਰਿੰਸ਼ਤ. ਤੀਹ ਅਤੇ ਇੱਕ. ੩੧.


ਦੇਖੋ, ਇਕਤ। ੨. ਵਿ- ਸਿਰਫ. ਕੇਵਲ. "ਇਕਤੁ ਨਾਮ ਨਿਵਾਸੀ." (ਮਾਰੂ ਸੋਲਹੇ ਮਃ ੩) ੩. ਸੰ. ਏਕਤ੍ਵ. ਸੰਗ੍ਯਾ- ਏਕਤਾ. ਏਕਾ.


ਸੰਗ੍ਯਾ- ਤੁਕਾਂਤ ਮਿਲਣ ਵਾਲੀ ਦੋ ਤੁਕਾਂ ਦਾ ਪਦ, ਜਿਸ ਦੇ ਅੰਤ ਅੰਗ ਹੁੰਦਾ ਹੈ. ਗਾਉਣ ਸਮੇਂ ਇਨ੍ਹਾਂ ਦੋ ਤੁਕਾਂ ਦੀ ਇੱਕ ਹੀ ਤੁਕ ਹੋਇਆ ਕਰਦੀ ਹੈ. ਗੁਰਬਾਣੀ ਵਿੱਚ "ਇਕ ਤੁਕੇ" ਸਿਰਲੇਖ ਹੇਠ ਅਨੇਕ ਸ਼ਬਦ ਦੇਖੀਦੇ ਹਨ. ਦੇਖੋ, ਰਾਗ ਬਸੰਤ ਵਿੱਚ- "ਕਿਰਣ ਜੋਤੀ" ਸ਼ਬਦ.