Meanings of Punjabi words starting from ਊ

ਸੰ. ऊदर्ध्वपुणड्र. ਵੈਸਨਵਾਂ ਦਾ ਖੜਾ ਤਿਲਕ, ਜੋ ਪੁੰਡ੍ਰ (ਗੰਨੇ ਦੀ ਪੋਰੀ) ਦੇ ਆਕਾਰ ਦਾ ਹੁੰਦਾ ਹੈ. ਤਿੰਨ ਪੋਰੀਆਂ ਜੋੜਕੇ ਮਾਨੋ ਮੱਥੇ ਉੱਪਰ ਰੱਖੀਆਂ ਹੋਈਆਂ ਹਨ, III ਊਰਧ ਪੁੰਡ੍ਰ ਤਿਲਕ ਵਾਲੇ, ਸ਼ੈਵਾਂ ਦੇ ਟੇਢੇ ਤਿਲਕ ਨੂੰ ਬਹੁਤ ਨਿੰਦਿਤ ਸਮਝਦੇ ਹਨ.¹ ਦੇਖੋ, ਆਡਾ ਟੀਕਾ.


ਸੰ. ऊदर्ध्वबाहु ਸੰਗ੍ਯਾ- ਐਸਾ ਤਪੀਆ ਜੋ ਆਪਣੀਆਂ ਬਾਹਾਂ ਸਦਾ ਉੱਪਰ ਨੂੰ ਉਠਾਈ ਰੱਖਦਾ ਹੈ। ੨. ਵਸ਼ਿਸ੍ਟ ਦਾ ਇੱਕ ਪੁਤ੍ਰ। ੩. ਵਿ- ਜਿਸ ਨੇ ਬਾਂਹ ਉੱਪਰ ਨੂੰ ਉਠਾਈ ਹੈ.


ਸੰ. ऊदर्ध्वरेतस्. ਵਿ- ਜੋ ਆਪਣੇ ਰੇਤ (ਵੀਰਯ) ਨੂੰ ਡਿਗਣ ਨਾ ਦੇਵੇ. ਬ੍ਰਹਮਚਰਯ ਧਾਰਣ ਵਾਲਾ. "ਥਿਰੰ ਆਸਨੇਕੰ ਮਹਾਂ ਊਰਧਰੇਤਾ." (ਦੱਤਾਵ) ਇੱਕ- ਆਸਨ ਬੈਠਾ ਵਡਾ ਜਤੀ। ੨. ਸੰਗ੍ਯਾ- ਭੀਸ੍ਮਪਿਤਾਮਾ। ੩. ਹਨੂਮਾਨ। ੪. ਸ਼ਿਵ। ੪. ਸਨਕਾਦਿ ਮੁਨਿ। ੬. ਬਾਬਾ ਸ਼੍ਰੀ ਚੰਦ ਜੀ.


ਸੰ. ऊदर्ध्वलोक. ਸੰਗਯਾ- ਵੈਕੁੰਠ" ੨. ਸੁਰਗ। ੩. ਆਕਾਸ. ਗਗਨ.


ਸ਼ੰਗਯਾ- ਊਰਮਿਮਯ. ਤਰੰਗ ਰੂਪ ਸਮੁੰਦਰ. ਦੇਖੋ, ਊਰਮਿ. "ਊਰਮ ਧੂਰਮ ਜੋਤਿ ਉਜਾਲਾ." (ਓਅੰਕਾਰ) ਊਰਮਿਮਯ (ਸਮੁੰਦਰ) ਅਤੇ ਧੂਰਿਮਯ (ਪ੍ਰਿਥਿਵੀ) ਵਿੱਚ, ਭਾਵ- ਜਲਥਲ ਅੰਦਰ ਕਰਤਾਰ ਦੀ ਜੋਤਿ ਦਾ ਚਮਕਾਰ ਹੈ।


ਸੰ. ऊर्मि. ਸੰਗ੍ਯਾ- ਲਹਿਰ. ਤਰੰਗ ਮੌਜ। ੨. ਦੁੱਖ। ੩. ਛੀ ਕਲੇਸ਼, ਅਰਥਾਤ ਸਰਦੀ, ਗਰਮੀ, ਭੁੱਖ, ਤੇਹ, ਲੋਭ, ਮੋਹ. ਅਥਵਾ- ਭੁੱਖ, ਤੇਹ, ਬੁਢਾਪਾ, ਮੌਤ, ਸ਼ੋਕ ਅਤੇ ਮੋਹ। ੪. ਛੀ ਦੀ ਸੰਖ੍ਯਾ। ੫. ਪ੍ਰਕਾਸ਼ ਰੌਸ਼ਨੀ। ੬. ਭ੍ਰਮ। ੭. ਸ਼ੀਘ੍ਰਤਾ. ਜਲਦੀ.


ਸੰ. ऊर्मिमालिन. ਸੰਗ੍ਯਾ- ਸਮੁੰਦਰ. ਤਰੰਗਾਂ ਦੀ ਮਾਲਾ ਵਾਲਾ.